ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਸਿਆਸਤ ਵਿਚ ਸਫਲ ਦਾਅਪੇਚ ਲਗਾਉਣ ਮਗਰੋਂ ਹੁਣ ਇੱਕ ਨਵੀਂ ਫ਼ਸਲ ਦੀ ਖੇਤੀ ਕਰਨ ਵਿਚ ਵੀ ਹੱਥ ਅਜਮਾਉਣਗੇ ।
ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ (Parkash Singh Badal) ਹੁਣ ਆਪਣੇ ਫਾਰਮ 'ਚ ਡ੍ਰੈਗਨ ਫਰੂਟ (Dragon fruit) ਦੀ ਖੇਤੀ ਕਰਨਗੇ। ਇਸ ਸਬੰਧੀ ਬਕਾਇਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿੰਡ ਠੁੱਲੇਵਾਲ (ਬਰਨਾਲਾ) ਦੇ ਔਲਖ ਡ੍ਰੈਗਨ ਫ਼ਾਰਮ ਵਿਚ ਜਾ ਕੇ ਡ੍ਰੈਗਨ ਫਰੂਟ (Dragon fruit) ਦੀ ਖੇਤੀ ਸਬੰਧੀ ਜਾਣਕਾਰੀ ਹਾਸਲ ਕੀਤੀ।
ਸ਼ਨਿੱਚਰਵਾਰ ਸ਼ਾਮ ਨੂੰ 6 ਵਜੇ ਦੇ ਕਰੀਬ ਬਾਦਲ (Parkash Singh Badal) ਔਲਖ ਡ੍ਰੈਗਨ ਫਾਰਮ ਠੁੱਲੇਵਾਲ ਵਿਖੇ ਪੁੱਜੇ ਤੇ ਕਰੀਬ ਅੱਧਾ ਪੌਣਾ ਘੰਟਾ ਉਨ੍ਹਾਂ ਡ੍ਰੈਗਨ (Dragon fruit) ਦੀ ਖੇਤੀ ਕਰਨ ਵਾਲੇ ਸਤਨਾਮ ਸਿੰਘ ਤੋਂ ਡ੍ਰੈਗਨ ਖੇਤੀ ਸੰਬੰਧੀ ਗੱਲਬਾਤ ਕੀਤੀ।
ਇਸ ਮੌਕੇ ਸਤਨਾਮ ਸਿੰਘ ਨੇ ਬਾਦਲ (Parkash Singh Badal) ਨੂੰ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਡ੍ਰੈਗਨ ਫਰੂਟ ਦੀ ਖੇਤੀ ਕਰ ਰਹੇ ਹਨ ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ ਉਥੇ ਮੁਨਾਫਾ ਵੀ ਚੰਗਾ ਹੁੰਦਾ ਹੈ। ਉਨ੍ਹਾਂ ਬਾਦਲ ਨੂੰ ਦੱਸਿਆ ਕਿ ਇਕ ਏਕੜ ਵਿਚ 500 ਪਿੱਲਰ ਉੱਪਰ 2 ਹਜ਼ਾਰ ਬੂਟਾ ਡ੍ਰੈਗਨ ਫਰੂਟ (Dragon Fruit) ਦਾ ਲੱਗ ਜਾਂਦਾ ਹੈ।
ਮੰਡੀਆਂ ਤੇ ਬਾਜ਼ਾਰ ਚ ਡ੍ਰੈਗਨ ਫਰੂਟ ਦੀ ਮੰਗ ਬਹੁਤ ਜ਼ਿਆਦਾ ਹੈ। ਪੂਰੀ ਗੱਲਬਾਤ ਕਰਨ ਉਪਰੰਤ ਬਾਦਲ (Parkash Singh Badal) ਨੇ ਕਿਹਾ ਕਿ ਉਹ ਦੋ ਏਕੜ 'ਚ ਡ੍ਰੈਗਨ ਫਰੂਟ (Dragon Fruit) ਦੀ ਖੇਤੀ ਸ਼ੁਰੂ ਕਰਨਗੇ ਇਸ ਤੋਂ ਬਾਅਦ ਰਕਬਾ ਵਧਾਇਆ ਵੀ ਜਾ ਸਕਦਾ।