ਕੇਰਲਾ: ਕੋਰੋਨਾ ਅਜੇ ਖਤਮ ਨਹੀਂ ਹੋਇਆ ਹੈ ਤੇ ਦੇਸ਼ ਵਿੱਚ ਇੱਕ ਨਵੀਂ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਹੁਣ ਸਾਹਮਣੇ ਆਈ ਨਵੀਂ ਬਿਮਾਰੀ ਦਾ ਨਾਂ ਟਮਾਟੋ ਫਲੂ ਹੈ। ਇਸ ਬਿਮਾਰੀ ਨਾਲ ਸੰਕਰਮਿਤ ਹੋਣ 'ਤੇ ਸਰੀਰ 'ਤੇ ਲਾਲ ਛਾਲੇ ਦਿਖਾਈ ਦਿੰਦੇ ਹਨ, ਇਸ ਲਈ ਇਸ ਨੂੰ ਟਮਾਟੋ ਫਲੂ ਦਾ ਨਾਮ ਦਿੱਤਾ ਗਿਆ ਹੈ।
ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਟਮਾਟੋ ਫਲੂ ਦੀ ਲਾਗ ਫੈਲ ਰਹੀ ਹੈ। ਹੁਣ ਤੱਕ 80 ਬੱਚਿਆਂ ਵਿੱਚ ਇਸ ਦਾ ਇਨਫੈਕਸ਼ਨ ਪਾਇਆ ਗਿਆ ਹੈ। ਜਿਹੜੇ ਬੱਚੇ ਇਸ ਨਾਲ ਸੰਕਰਮਿਤ ਹੋਏ ਹਨ, ਉਹ ਸਾਰੇ 5 ਸਾਲ ਤੋਂ ਘੱਟ ਉਮਰ ਦੇ ਹਨ। ਕੇਰਲ 'ਚ ਟਮਾਟੋ ਫਲੂ ਦੇ ਵਧਦੇ ਮਾਮਲਿਆਂ ਤੋਂ ਬਾਅਦ ਤਾਮਿਲਨਾਡੂ ਤੇ ਕਰਨਾਟਕ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।