ਕੀਵ : ਰੂਸ ਅਤੇ ਯੂਕਰੇਨ ਵਿਚਾਲੇ ਕਰੀਬ ਢਾਈ ਮਹੀਨੇ ਤੋਂ ਜੰਗ ਜਾਰੀ ਹੈ। ਇਸ ਯੁੱਧ ਵਿੱਚ ਬਹਾਦਰੀ ਦਿਖਾਉਣ ਵਾਲੇ ਸੈਨਿਕਾਂ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਸਨਮਾਨਿਤ ਕੀਤਾ। ਜ਼ੇਲੇਂਸਕੀ ਨੇ ਐਤਵਾਰ ਨੂੰ ਸੈਨਿਕਾਂ ਨੂੰ ਇਹ ਪੁਰਸਕਾਰ ਦਿੱਤਾ। ਇਸ ਦੌਰਾਨ ਯੂਕ੍ਰੇਨ ਯੁੱਧ ਵਿੱਚ ਆਪਣੀ ਭੂਮਿਕਾ ਨਿਭਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਫ਼ੌਜੀ ਯਾਨੀ ਕਿ ਪੈਟਰਨ ਨਾਂ ਦੇ ਕੁੱਤੇ ਨੂੰ ਵੀ ਸਨਮਾਨਿਤ ਕੀਤਾ ਗਿਆ।
ਯੂਕਰੇਨ ਭਾਸ਼ਾ ਵਿੱਚ ਪੈਟਰਨ ਦਾ ਮਤਲਬ ਬਾਰੂਦ ਹੈ। ਪੈਟਰਨ ਨੂੰ ਰੂਸੀ ਬੰਬਾਂ ਦੀ ਖੋਜ ਲਈ ਸਨਮਾਨਿਤ ਕੀਤਾ ਗਿਆ ਹੈ। ਪੈਟਰਨ ਕਾਰਨ ਸੈਂਕੜੇ ਸੈਨਿਕਾਂ ਦੀ ਜਾਨ ਬਚਾਈ ਗਈ ਹੈ। ਪੈਟਰਨ ਨੇ ਉੱਤਰ-ਪੂਰਬੀ ਸ਼ਹਿਰ ਚੇਰਨੀਹਿਵ ਵਿੱਚ ਰੂਸੀ ਖਾਣਾਂ ਅਤੇ ਬੰਬਾਂ ਦਾ ਪਤਾ ਲਗਾਇਆ। ਪੈਟਰਨ ਦੇਸ਼ ਦੀ ਸਟੇਟ ਐਮਰਜੈਂਸੀ ਸੇਵਾ ਲਈ ਕੰਮ ਕਰਦਾ ਹੈ।
ਜ਼ੇਲੇਂਸਕੀ ਨੇ ਪੈਟਰਨ ਨੂੰ ਸਨਮਾਨਿਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ 200 ਤੋਂ ਜ਼ਿਆਦਾ ਵਿਸਫੋਟਕ ਮਿਲੇ ਹਨ। ਬੰਬਾਂ ਨੂੰ ਲੱਭਣਾ ਪੈਟਰਨ ਨੂੰ ਉਸ ਦੇ ਮਾਲਕ ਮਾਈਖਾਈਲੋ ਇਲੀਵ ਨੇ ਸਿਖਾਇਆ ਸੀ, ਜੋ ਸਿਵਲ ਪ੍ਰੋਟੈਕਸ਼ਨ ਸਰਵਿਸ ਵਿਚ ਕੰਮ ਕਰਦਾ ਸੀ।