ਪਠਾਨਕੋਟ - ਪੰਜਾਬ ਵਿਚ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਹੋਰ ਮਾਈਨਿੰਗ ਅਫ਼ਸਰ ਨੂੰ ਸਸਪੈਂਡ ਕਰ ਦਿੱਤਾ ਹੈ। ਜਲ ਸਰੋਤ, ਮਾਈਨਿੰਗ ਤੇ ਜਿਓਲੋਜੀ ਵਿਭਾਗ ਵਿੱਚ ਤਾਇਨਾਤ ਜਿਓਲੌਜਿਸਟ ਗਗਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਮੁਅੱਤਲੀ ਦੌਰਾਨ ਮਾਈਨਿੰਗ ਅਫ਼ਸਰ ਨੂੰ ਹੈੱਡਕੁਆਰਟਰ ਨਿਗਰਾਨ ਇੰਜੀਨੀਅਰ ਆਈ.ਬੀ. ਹਲਕਾ ਪਟਿਆਲਾ ਵਿਖੇ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਰੋਪੜ-ਮੋਹਾਲੀ ਦੇ ਮਾਈਨਿੰਗ ਅਫ਼ਸਰ ਵਿਪਿਨ ਨੂੰ ਸਸਪੈਂਡ ਕੀਤਾ ਗਿਆ ਸੀ। ਮਾਈਨਿੰਗ ਅਫ਼ਸਰ ਨੂੰ ਸਸਪੈਂਡ ਕਰਕੇ ਚੀਫ਼ ਇੰਜੀਨੀਅਰ ਨਾਲ ਅਟੈਚ ਕੀਤਾ ਗਿਆ ਸੀ।
ਮਾਈਨਿੰਗ ਅਫ਼ਸਰ ਗਗਨ ਨੂੰ ਸਸਪੈਂਡ ਕਰਨ ਦੇ ਹੁਕਮ ਆਈ.ਏ.ਐੱਸ. ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਰੇਤ ਮਾਫ਼ੀਆ ਨੂੰ ਖ਼ਤਮ ਕਰਨ ਲਈ ‘ਆਪ’ ਸਰਕਾਰ ਨੇ ਆਈਏਐੱਸ ਕ੍ਰਿਸ਼ਨ ਕੁਮਾਰ ਨੂੰ ਕਮਾਨ ਸੌਂਪੀ ਗਈ ਹੈ। ਉੁਨ੍ਹਾਂ ਨੂੰ ਹੁਣੇ ਜਿਹੇ ਸਿੱਖਿਆ ਤੋਂ ਹਟਾ ਕੇ ਮਾਈਨਿੰਗ ਵਿਭਾਗ ਦਾ ਪ੍ਰਿੰਸੀਪਲ ਸੈਕ੍ਰੇਟਰੀ ਬਣਾਇਆ ਗਿਆ ਹੈ।