ਮੁਹਾਲੀ : ਇਸ ਵਾਰ ਦੇਸ਼ ‘ਚ ਗਰਮੀ ਸਮੇਂ ਤੋਂ ਪਹਿਲਾਂ ਹੀ ਪੈਣੀ ਸ਼ੁਰੂ ਹੋ ਗਈ।ਮਾਰਚ ਮਹੀਨੇ ਤੋਂ ਹੀ ਕੜਕ ਗਰਮੀ ਪੈਣੀ ਸ਼ੁਰੂ ਹੋ ਗਈ ਸੀ।ਅਜੇ ਅਪੈ੍ਰਲ ਮਹੀਨਾ ਚੱਲ ਰਿਹਾ ਹੈ।
ਇਸ ਦੌਰਾਨ ਹੀ ਗਰਮੀ ਨੇ ਪੂਰੇ ਰਿਕਾਰਡ ਤੋੜ ਦਿੱਤੇ ਹਨ ਆਉਣ ਵਾਲੇ ਜੂਨ, ਜੁਲਾਈ ਮਹੀਨਿਆਂ ‘ਚ ਇਸ ਤੋਂ ਵੀ ਵੱਧ ਗਰਮੀ ਪੈਣ ਦੇ ਆਸਾਰ ਹਨ।ਦੇਸ਼ ਦੇ ਕਈ ਸੂਬਿਆਂ ‘ਚ ਪਾਰਾ 45 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ।
ਇਸਦੇ ਨਾਲ ਹੀ ਕੋਲੇ ਦੀ ਘਾਟ ਕਰਕੇ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ ‘ਚ ਕਾਫੀ ਵਾਧਾ ਕੀਤਾ ਹੈ।ਪੰਜਾਬ ‘ਚ ਵੀ ਗਰਮੀ ਦਾ ਕਹਿਰ ਪੂਰੀ ਤਰ੍ਹਾਂ ਜਾਰੀ ਹੈ ਇਸ ਵਾਰ ਗਰਮੀ ਨੇ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।ਇਸ ਦੌਰਾਨ ਮੌਸਮ ਵਿਭਾਗ ਨੇ ਗਰਮੀ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਤੇ ਦੁਪਹਿਰ ‘ਚ ਬਿਨ੍ਹਾਂ ਕਾਰਨ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ।