Friday, November 22, 2024
 

ਕਾਰੋਬਾਰ

ਰਿਲਾਇੰਸ ਨੇ ਰਚਿਆ ਇਤਿਹਾਸ, M-Cap 19 ਲੱਖ ਕਰੋੜ ਰੁਪਏ ਤੋਂ ਪਾਰ

April 28, 2022 12:57 PM

ਮੁੰਬਈ: ਦੇਸ਼ ਵਿਚ ਮਾਰਕਿਟ ਕੈਪ ਦੇ ਹਿਸਾਬ ਨਾਲ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਸਭ ਤੋਂ ਵੱਡੀ ਕੰਪਨੀ ਹੈ। ਦਰਅਸਲ ਸਟਾਕ ਮਾਰਕੀਟ ਵਿਚ ਵਪਾਰ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਮਾਰਕੀਟ ਕੈਪ 19 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਸੀ। ਇਹ 19 ਲੱਖ ਕਰੋੜ ਰੁਪਏ ਦੀ ਪੂੰਜੀ ਵਾਲੀ ਇਕਲੌਤੀ ਭਾਰਤੀ ਕੰਪਨੀ ਹੈ।

ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਰਿਲਾਇੰਸ ਦੇ ਸ਼ੇਅਰ 2828 ਰੁਪਏ ਦੇ ਪੱਧਰ ਨੂੰ ਛੂਹ ਗਏ, ਜੋ ਸਟਾਕ ਦਾ ਰਿਕਾਰਡ ਉੱਚ ਪੱਧਰ ਸੀ। ਇਸ ਦੌਰਾਨ ਕੰਪਨੀ ਦਾ ਮਾਰਕੀਟ ਕੈਪ ਇਤਿਹਾਸਕ ਵਧ ਕੇ 19 ਲੱਖ ਕਰੋੜ ਰੁਪਏ ਹੋ ਗਿਆ।

ਹਾਲਾਂਕਿ ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ ਕਾਰਨ ਕਾਰੋਬਾਰ ਦੇ ਅੰਤ 'ਚ RIL ਦੇ ਸ਼ੇਅਰ ਮਾਮੂਲੀ ਵਾਧੇ ਨਾਲ 2776 ਰੁਪਏ 'ਤੇ ਬੰਦ ਹੋਏ। ਕਾਰੋਬਾਰ ਬੰਦ ਹੋਣ ਤੋਂ ਬਾਅਦ RIL ਦਾ ਬਾਜ਼ਾਰ 18.78 ਲੱਖ ਕਰੋੜ ਰੁਪਏ 'ਤੇ ਰਿਹਾ।

ਮੰਗਲਵਾਰ ਨੂੰ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਅਤੇ ਅਬੂ ਧਾਬੀ ਦੀ ਰਸਾਇਣਕ ਕੰਪਨੀ Tajiz. Ltd (RIL) ਵਿਚਕਾਰ TA'ZIZ EDC ਅਤੇ PVC ਪ੍ਰਾਜੈਕਟ ਲਈ ਇਕ ਰਸਮੀ ਸ਼ੇਅਰਧਾਰਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ।

ਰਿਲਾਇੰਸ ਇੰਡਸਟਰੀਜ਼ ਤੋਂ ਬਾਅਦ ਭਾਰਤੀ ਸਟਾਕ ਮਾਰਕੀਟ ਵਿਚ ਸੂਚੀਬੱਧ ਕੰਪਨੀਆਂ ਵਿਚੋਂ ਮਾਰਕੀਟ ਕੈਪ ਦੇ ਹਿਸਾਬ ਨਾਲ TCS ਦੂਜੀ ਸਭ ਤੋਂ ਵੱਡੀ IT ਕੰਪਨੀ ਹੈ, ਜਿਸ ਦਾ ਮਾਰਕੀਟ ਕੈਪ ਲਗਭਗ 13.03 ਲੱਖ ਕਰੋੜ ਰੁਪਏ ਹੈ।

ਇਸ ਦੌਰਾਨ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ, ਕੰਪਨੀ ਮਾਰਕੀਟ ਕੈਪ ਦੇ ਹਿਸਾਬ ਨਾਲ 7ਵੇਂ ਨੰਬਰ 'ਤੇ ਪਹੁੰਚ ਗਈ। ਬੁੱਧਵਾਰ ਨੂੰ ਕੰਪਨੀ ਦਾ ਮਾਰਕੀਟ ਕੈਪ 4.44 ਲੱਖ ਕਰੋੜ ਰੁਪਏ ਰਿਹਾ।

 

Have something to say? Post your comment

 
 
 
 
 
Subscribe