ਚੰਡੀਗੜ੍ਹ : ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਵਿਨੋਦ ਕੁਮਾਰ ਤਿਵਾੜੀ ਵਲੋਂ ਅੰਤਰਰਾਸ਼ਟਰੀ ਕਬੱਡੀ ਫੈਡਰੇਸ਼ਨ ਦੀ ਸਰਪ੍ਰਸਤੀ ਹੇਠ ਬਣਾਈ ਗਈ ਅੰਤਰਰਾਸ਼ਟਰੀ ਸਰਕਲ ਸਟਾਈਲ ਕਮੇਟੀ ਲਈ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਚੇਅਰਮੈਨ ਅਤੇ ਮੁਹੰਮਦ ਸਰਵਰ ਰਾਣਾ ਨੂੰ ਸਕੱਤਰ ਜਨਰਲ ਨਾਮਜ਼ਦ ਕਰਦਿਆਂ ਸਾਲ 2022-23 ਲਈ ਸਰਕਲ ਸਟਾਈਲ ਕਬੱਡੀ ਇਵੈਂਟਸ ਕੈਲੰਡਰ ਅਤੇ ਇਸ ਖੇਡ ਸੰਬੰਧੀ ਹੋਰ ਗਤੀਵਿਧੀਆਂ ਲਈ ਅਧਿਕਾਰਤ ਕੀਤਾ ਗਿਆ ਹੈ।