Friday, November 22, 2024
 

ਰਾਸ਼ਟਰੀ

CBSE ਨੇ 10ਵੀਂ ਤੇ 12ਵੀਂ ਦੇ ਜਾਰੀ ਕੀਤੇ ਟਰਮ-2 ਦੇ ਐਡਮਿਟ ਕਾਰਡ, ਕਰੋ ਡਾਊਨਲੋਡ

April 13, 2022 09:32 AM

ਨਵੀਂ ਦਿੱਲੀ: CBSE ਬੋਰਡ 10ਵੀਂ, 12ਵੀਂ ਟਰਮ 2 ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਅਹਿਮ ਜਾਣਕਾਰੀ ਹੈ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਕਲਾਸਾਂ ਲਈ ਕਰਵਾਈਆਂ ਜਾਣ ਵਾਲੀਆਂ ਟਰਮ-2 ਦੀਆਂ ਪ੍ਰੀਖਿਆਵਾਂ 'ਚ ਸ਼ਾਮਲ ਹੋਣ ਲਈ ਵਿਦਿਆਰਥੀਆਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ, CBSE 10ਵੀਂ, 12ਵੀਂ ਟਰਮ 2 ਐਡਮਿਟ ਕਾਰਡ 2022 ਨੂੰ ਡਾਊਨਲੋਡ ਕਰਨ ਲਈ ਲਿੰਕ ਬੋਰਡ ਵੱਲੋਂ ਅਧਿਕਾਰਤ ਵੈੱਬਸਾਈਟ, cbseit.in 'ਤੇ ਐਕਟਿਵ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੀਬੀਐਸਈ ਬੋਰਡ ਵੱਲੋਂ ਸੈਕੰਡਰੀ ਕਲਾਸ ਲਈ ਟਰਮ-2 ਦੀਆਂ ਪ੍ਰੀਖਿਆਵਾਂ 24 ਮਈ ਤਕ ਕਰਵਾਈਆਂ ਜਾਣਗੀਆਂ ਤੇ ਸੀਨੀਅਰ ਸੈਕੰਡਰੀ ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ 15 ਜੂਨ ਤਕ ਕਰਵਾਈਆਂ ਜਾਣੀਆਂ ਹਨ।

ਵਿਦਿਆਰਥੀਆਂ ਨੂੰ ਟਰਮ-2 ਦੀ ਪ੍ਰੀਖਿਆ ਲਈ ਦਾਖਲਾ ਕਾਰਡ ਪ੍ਰਾਪਤ ਕਰਨ ਲਈ ਸਬੰਧਤ ਸਕੂਲ ਨਾਲ ਸੰਪਰਕ ਕਰਨਾ ਪਵੇਗਾ, ਕਿਉਂਕਿ ਟਰਮ-2 ਪ੍ਰੀਖਿਆ ਦਾ ਦਾਖਲਾ ਕਾਰਡ CBSE ਦੁਆਰਾ ਡਾਊਨਲੋਡ ਕਰਨ ਲਈ ਸਕੂਲਾਂ ਨੂੰ ਉਪਲਬਧ ਕਰਵਾਇਆ ਹੈ। ਸਕੂਲ ਇਸ ਨੂੰ ਸੀਬੀਐਸਈ ਦੀ ਵੈੱਬਸਾਈਟ 'ਤੇ ਯੂਜ਼ਰ ਆਈਡੀ ਵਜੋਂ ਐਫੀਲੀਏਸ਼ਨ ਨੰਬਰ ਜਮ੍ਹਾਂ ਕਰ ਕੇ ਤੇ ਫਿਰ ਪਾਸਵਰਡ ਦਰਜ ਕਰ ਕੇ ਇਸ ਨੂੰ ਡਾਊਨਲੋਡ ਕਰਨ ਦੇ ਯੋਗ ਹੋਣਗੇ।

ਸਭ ਤੋਂ ਪਹਿਲਾਂ CBSE ਦੀ ਅਧਿਕਾਰਤ ਵੈੱਬਸਾਈਟ www.cbse.gov.in 'ਤੇ ਜਾਣਾ ਹੋਵੇਗਾ। ਫਿਰ ਈ-ਪ੍ਰੀਖਿਆ ਟੈਬ/ਪੋਰਟਲ ਦੇ ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ, ਨਵੇਂ ਪੇਜ 'ਤੇ, ਐਡਮਿਟ ਕਾਰਡ/ਸੈਂਟਰ ਸਮੱਗਰੀ ਦੇ ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਸਕੂਲ ਐਫੀਲੀਏਸ਼ਨ ਨੰਬਰ ਤੇ ਪਾਸਵਰਡ ਭਰ ਕੇ ਸਬਮਿਟ ਕਰੋ। ਇਸ ਤਰ੍ਹਾਂ, ਲਾਗਇਨ ਕਰਨ ਤੋਂ ਬਾਅਦ, ਸਾਰੇ ਰਜਿਸਟਰਡ ਵਿਦਿਆਰਥੀਆਂ ਦੇ ਐਡਮਿਟ ਕਾਰਡ ਸਕੂਲਾਂ ਦੁਆਰਾ ਡਾਊਨਲੋਡ ਕੀਤੇ ਜਾ ਸਕਦੇ ਹਨ।

 

Have something to say? Post your comment

 
 
 
 
 
Subscribe