ਮੋਹਾਲੀ : ਸਿੱਖਿਆ ਵਿਭਾਗ ਨੇ ਨਿੱਜੀ ਸਕੂਲਾਂ ਦੀ ਜਾਂਚ ਕਰਨ ਲਈ ਹੈੱਡ ਮਾਸਟਰ/ਪ੍ਰਿੰਸੀਪਲ ਪੱਧਰ ਦੇ ਅਧਿਕਾਰੀਆਂ ਦੀਆਂ ਟੀਮਾਂ ਬਣਾਈਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਆਪੋ-ਆਪਣੇ ਜ਼ਿਲ੍ਹਿਆਂ ਦੇ ਨਿੱਜੀ ਸਕੂਲਾਂ ਦੀਆਂ ਸੂਚੀਆਂ ਜਾਰੀ ਕਰਕੇ ਨਾਲ ਇਕ ਪ੍ਰਫ਼ਾਰਮਾ ਜਾਰੀ ਕੀਤਾ ਹੈ।
ਹੁਕਮ ਹੈ ਕਿ ਨਿਜੀ ਸਕੂਲਾਂ ਵੱਲੋਂ ਲਾਈ ਜਾਂਦੀ ਸਾਲਾਨਾ ਫ਼ੀਸ, ਸਾਲਾਨਾ ਫ਼ੰਡ, ਟਿਊਸ਼ਨ ਫ਼ੀਸ, ਦਾਖ਼ਲਾ ਫ਼ੀਸ ਦੇ ਵੇਰਵੇ ਭਰ ਕੇ ਭੇਜਣ ਦੇ ਹੁਕਮ ਹਨ। ਇਹੀ ਨਹੀਂ ਕਿਤਾਬਾਂ ਤੇ ਵਰਦੀਆਂ ਵਾਸਤੇ ਜੇ ਸਕੂਲ ਪ੍ਰਬੰਧਕਾਂ ਨੇ ਕਿਸੇ ਖ਼ਾਸ ਦੁਕਾਨ ਤੋੰ ਹੀ ਖ਼ਰੀਦਣ ਲਈ ਕਿਹਾ ਹੈ ਤਾਂ ਸਰਕਾਰ ਨੂੰ ਸੂਚਿਤ ਕਰਨ ਦੇ ਹੁਕਮ ਦਿੱਤੇ ਹਨ।
ਸਰਕਾਰ ਵੱਲੋਂ ਬਣਾਈਆਂ ਕਮੇਟੀਆਂ ਇਹ ਵੀ ਜਾਂਚ ਕਰਨਗੇ ਕਿ ਸਕੂਲਾਂ ਵੱਲੋਂ ਲਗਾਈਆਂ ਗਈਆਂ ਬੱਸਾਂ ਵਿੱਚ "ਸੇਫ਼ ਵਾਹਨ ਪਾਲਿਸੀ" ਲਾਗੂ ਹੋ ਰਹੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਲੰਘੇ ਵਰ੍ਹੇ ਨਾਲੋਂ ਫ਼ੀਸਾਂ 'ਚ ਵਾਧੇ ਦੀ ਦਰ ਤੋਂ ਇਲਾਵਾ ਸਕੂਲਾਂ ਦੇ ਮਾਨਤਾ ਦਸਤਾਵੇਜ਼ ਭਾਂਪਣ ਦੇ ਹੁਕਮ ਜਾਰੀ ਹੋ ਗਏ ਹਨ।