Sunday, April 06, 2025
 

ਸੰਸਾਰ

ਭਾਰਤੀ ਮੂਲ ਦੀ ਹਰਪ੍ਰੀਤ ਕੌਰ ਨੇ ਜਿੱਤੇ 2.5 ਮਿਲੀਅਨ ਪੌਂਡ, ਪੜ੍ਹੋ ਕੀ ਹੈ ਕਹਾਣੀ

March 27, 2022 11:02 PM

ਲੰਡਨ : ਭਾਰਤੀ ਮੂਲ ਦੀ ਉੱਦਮੀ ਅਤੇ ਉੱਤਰੀ ਇੰਗਲੈਂਡ ਵਿੱਚ ਮਠਿਆਈ ਦੀ ਦੁਕਾਨ ਚਲਾਉਣ ਵਾਲੀ 30 ਸਾਲਾ ਹਰਪ੍ਰੀਤ ਕੌਰ ਨੇ ਯੂਕੇ ਦੇ ਪ੍ਰਸਿੱਧ ਟੈਲੀਵਿਜ਼ਨ ਸ਼ੋਅ 'ਦਿ ਅਪ੍ਰੈਂਟਿਸ' ਦਾ ਖਿਤਾਬ ਜਿੱਤ ਲਿਆ ਹੈ।

ਹਰਪ੍ਰੀਤ ਕੌਰ ਨੇ ਵੀ 16 ਪ੍ਰਤੀਯੋਗੀਆਂ ਨੂੰ ਹਰਾ ਕੇ 2.5 ਮਿਲੀਅਨ ਪੌਂਡ ਦੀ ਇਨਾਮੀ ਰਾਸ਼ੀ ਹਾਸਲ ਕੀਤਾ ਹੈ।

ਬਿਜ਼ਨਸ ਟਾਈਕੂਨ ਲਾਰਡ ਐਲਨ ਸ਼ੂਗਰ ਦੁਆਰਾ ਚਲਾਏ ਜਾ ਰਹੇ ਬੀਬੀਸੀ ਸ਼ੋਅ ਦੇ 16ਵੇਂ ਐਡੀਸ਼ਨ ਵਿੱਚ ਹਰਪ੍ਰੀਤ ਕੌਰ ਨੇ ਭਾਰਤੀ ਮੂਲ ਦੇ ਅਕਸ਼ੈ ਠਕਰਾਰ ਸਮੇਤ ਯੂਕੇ ਦੇ ਵੱਖ-ਵੱਖ ਹਿੱਸਿਆਂ ਦੇ ਹੋਰ ਉਭਰਦੇ ਉੱਦਮੀਆਂ ਨੂੰ ਹਰਾਇਆ।

ਦਰਅਸਲ, ਹਰਪ੍ਰੀਤ ਕੌਰ ਆਪਣੇ 'ਓ ਸੋ ਯਮ' ਡੇਜ਼ਰਟ ਪਾਰਲਰਾਂ ਦੀ ਰੇਂਜ ਨੂੰ ਹੋਰ ਵਧਾਉਣ ਲਈ ਕਾਰੋਬਾਰੀ ਨੇਤਾ ਨੂੰ ਉਸ ਦਾ ਸਮਰਥਨ ਕਰਨ ਲਈ ਮਨਾਉਣ ਵਿੱਚ ਸਫਲ ਰਹੀ ਸੀ।

ਆਪਣੀ ਜਿੱਤ ਬਾਰੇ ਗੱਲ ਕਰਦਿਆਂ ਹਰਪ੍ਰੀਤ ਕੌਰ ਨੇ ਕਿਹਾ, ''ਮੈਂ ਬਹੁਤ ਖੁਸ਼ ਹਾਂ ਕਿ ਮੈਂ ਬੀਬੀਸੀ 'ਦਿ ਅਪ੍ਰੈਂਟਿਸ' ਜਿੱਤੀ ਹੈ। ਮੇਰੀ ਖੁਸ਼ੀ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ 'ਓ ਸੋ ਯਮ' ਦੇ ਇਸ ਨਵੇਂ ਚੈਪਟਰ ਲਈ ਬਹੁਤ ਉਤਸ਼ਾਹਿਤ ਹਾਂ। ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ।

ਹਰਪ੍ਰੀਤ ਕੌਰ ਦਾ ਪਹਿਲਾਂ ਹੀ ਵੈਸਟ ਯੌਰਕਸ਼ਾਇਰ ਵਿੱਚ ਕੌਫੀ ਅਤੇ ਕੇਕ ਦਾ ਅਫਲ ਕਾਰੋਬਾਰ ਹੈ। ਉਸਨੇ ਆਪਣੇ ਆਪ ਨੂੰ ਜਨਮ ਤੋਂ ਹੀ ਇੱਕ ਲੀਡਰ, ਨਿਡਰ ਅਤੇ ਮਜ਼ਾਕੀਆ ਦੱਸਦੇ ਹੋਏ ਸ਼ੋਅ ਵਿੱਚ ਦਾਖਲਾ ਕੀਤਾ।

ਉਹ ਯੂਕੇ ਵਿੱਚ ਆਪਣਾ ਕਾਰੋਬਾਰ ਵਧਾਉਣਾ ਚਾਹੁੰਦੀ ਹੈ। ਸ਼ੋਅ ਦੀ ਸ਼ੁਰੂਆਤ 'ਚ ਬਰਮਿੰਘਮ 'ਚ ਵੱਡੀ ਹੋਈ ਹਰਪ੍ਰੀਤ ਨੇ ਕਿਹਾ ਸੀ ਕਿ ਉਹ ਇੱਥੇ ਦੋਸਤ ਬਣਾਉਣ ਲਈ ਨਹੀਂ ਸਗੋਂ ਪੈਸੇ ਕਮਾਉਣ ਆਈ ਹੈ।

ਹਰਪ੍ਰੀਤ ਕੌਰ ਦਾ ਪਰਿਵਾਰ ਹਡਰਸਫੀਲਡ ਵਿੱਚ ਸਟੋਰ ਚਲਾਉਂਦਾ ਹੈ। ਜਿੱਥੇ ਹਰਪ੍ਰੀਤ ਕੌਰ ਪੜ੍ਹਾਈ ਦੌਰਾਨ ਪਰਿਵਾਰ ਦੀ ਮਦਦ ਕਰਦੀ ਸੀ। ਇਸ ਤੋਂ ਬਾਅਦ ਉਸਨੇ ਆਪਣੀ ਭੈਣ ਨਾਲ ਆਪਣਾ ਪਹਿਲਾ ਡੇਜ਼ਰਟ ਪਾਰਲਰ ਖੋਲ੍ਹਿਆ।

ਦੱਸ ਦੇਈਏ ਕਿ ਸ਼ੋਅ ਵਿੱਚ ਹਰ ਹਫ਼ਤੇ, ਭਾਗੀਦਾਰਾਂ ਨੂੰ ਦੋ ਟੀਮਾਂ ਵਿੱਚ ਵੰਡਿਆ ਗਿਆ ਅਤੇ ਕੰਮ ਕੀਤੇ ਗਏ। ਫਿਰ ਦੋਵੇਂ ਟੀਮਾਂ ਆਪਣੇ ਤਜ਼ਰਬਿਆਂ 'ਤੇ ਚਰਚਾ ਕਰਨ ਅਤੇ ਇਹ ਪਤਾ ਲਗਾਉਣ ਲਈ ਬੋਰਡਰੂਮ ਵਿੱਚ ਵਾਪਸ ਆਉਂਦੀਆਂ ਹਨ ਕਿ ਕਿਹੜੀ ਟੀਮ ਜਿੱਤੀ ਹੈ। ਜੇਤੂ ਟੀਮ ਨੂੰ ਲਗਜ਼ਰੀ ਟ੍ਰੀਟ ਨਾਲ ਨਿਵਾਜਿਆ ਜਾਂਦਾ ਹੈ।

ਹਫਤਾਵਾਰੀ ਪ੍ਰਸਾਰਿਤ ਸ਼ੋਅ 'ਤੇ 12 ਸਖ਼ਤ ਅਸਾਈਨਮੈਂਟਾਂ ਦੌਰਾਨ, 16 ਉਮੀਦਵਾਰਾਂ ਵਿੱਚੋਂ ਆਖਰੀ ਚਾਰ ਚੁਣੇ ਗਏ ਸਨ ਜਿਨ੍ਹਾਂ ਨੇ £2.5 ਮਿਲੀਅਨ ਲਈ ਇੱਕ ਦੂਜੇ ਨੂੰ ਹਰਾਇਆ, ਅਤੇ ਹਰਪ੍ਰੀਤ ਕੌਰ ਨੇ ਜਿੱਤ ਆਪਣੇ ਨਾਮ ਕੀਤੀ।

ਇਸ ਸਾਲ ਪਹਿਲੀ ਵਾਰ, ਦਿ ਅਪ੍ਰੈਂਟਿਸ ਦੇ ਫਾਈਨਲ ਵਿੱਚ ਸਾਰੀਆਂ ਔਰਤਾਂ ਸਨ, ਹਰਪ੍ਰੀਤ ਕੌਰ ਨੇ ਲਾਰਡ ਐਲਨ ਸ਼ੂਗਰ ਦੀ ਨਵੀਂ ਕਾਰੋਬਾਰੀ ਭਾਈਵਾਲ ਵਜੋਂ ਜਿੱਤ ਪ੍ਰਾਪਤ ਕੀਤੀ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਡਾਕਟਰ ਵੀ ਚਿੰਤਤ, ਇੱਕੋ ਹਸਪਤਾਲ ਦੀਆਂ 10 ਤੋਂ ਵੱਧ ਨਰਸਾਂ ਨੂੰ ਬ੍ਰੇਨ ਟਿਊਮਰ

ਟਰੰਪ ਨੇ ਲਾਗੂ ਕੀਤੇ ਨਵੇਂ ਟੈਰਿਫ਼, ਪੜ੍ਹੋ ਕਿੰਨਾ ਲਾਇਆ ਟੈਰਿਫ਼ Tax

ਬਾਬਾ ਵੇਂਗਾ ਦੀ ਭਵਿੱਖਬਾਣੀ ਹੋਈ ਸੱਚ ? ਤਬਾਹੀ ਹੋਈ, ਸੈਂਕੜੇ ਜਾਨਾਂ ਗਈਆਂ, ਜਾਣੋ ਅੱਗੇ ਕੀ ਹੋਵੇਗਾ

ਮਿਆਂਮਾਰ ਵਿੱਚ ਭੂਚਾਲ ਤੋਂ ਬਾਅਦ ਫੈਲੀ ਤਬਾਹੀ ਦਾ ਦ੍ਰਿਸ਼, ਖੂਨ ਦੀ ਕਮੀ; 1000 ਤੋਂ ਵੱਧ ਮੌਤਾਂ ਦਾ ਅਨੁਮਾਨ

ਮਿਆਂਮਾਰ 'ਚ ਦੇਰ ਰਾਤ ਫਿਰ ਲੱਗੇ ਭੂਚਾਲ ਦੇ ਝਟਕੇ

ਹੁਣ ਪਾਕਿਸਤਾਨ ਦੇ ਨਾਲ-ਨਾਲ ਚੀਨ ਨੂੰ ਵੀ ਚੁਣੌਤੀ, ਗਵਾਦਰ ਬੰਦਰਗਾਹ ਨੇੜੇ ਵੱਡਾ ਹਮਲਾ; ਕਈ ਮੌਤਾਂ

ਦੱਖਣੀ ਕੋਰੀਆ ਵਿੱਚ ਜੰਗਲ ਦੀ ਅੱਗ ਨੇ ਮਚਾਈ ਤਬਾਹੀ; 18 ਲੋਕਾਂ ਦੀ ਮੌਤ, 1300 ਸਾਲ ਪੁਰਾਣਾ ਬੋਧੀ ਮੱਠ ਤਬਾਹ

ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ

ਨਿਊ ਮੈਕਸੀਕੋ ਵਿੱਚ ਭੀੜ 'ਤੇ ਚਲਾਈਆਂ ਗੋਲੀਆਂ, ਕਈ ਮੌਤਾਂ (Video)

ਅਮਰੀਕਾ ਚੀਨ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ? ਐਲੋਨ ਮਸਕ ਨੂੰ ਪੈਂਟਾਗਨ ਦੀ ਗੁਪਤ ਯੋਜਨਾ ਤੱਕ ਪਹੁੰਚ ਮਿਲੇਗੀ

 
 
 
 
Subscribe