Sunday, November 24, 2024
 
BREAKING NEWS

ਖੇਡਾਂ

ਮਹਿੰਦਰ ਸਿੰਘ ਧੋਨੀ ਨੇ ਛੱਡੀ CSK ਦੀ ਕਪਤਾਨੀ

March 24, 2022 03:44 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਵੀਰਵਾਰ ਨੂੰ ਵੱਡਾ ਫੇਰਬਦਲ ਹੋਇਆ ਹੈ। ਮਹਿੰਦਰ ਸਿੰਘ ਧੋਨੀ (MahendraSinghDhoni) ਨੇ ਚੇਨਈ ਸੁਪਰ ਕਿੰਗਜ਼ (CSK) ਦੀ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਕਮਾਨ ਸੌਂਪੀ ਗਈ ਹੈ।

ਧੋਨੀ ਇਕ ਖਿਡਾਰੀ ਦੇ ਤੌਰ 'ਤੇ ਟੀਮ ਨਾਲ ਖੇਡਣਾ ਜਾਰੀ ਰੱਖੇਗਾ। ਇਸ ਵਾਰ ਚੇਨਈ ਦੀ ਟੀਮ ਨੇ ਜਡੇਜਾ ਅਤੇ ਧੋਨੀ ਸਮੇਤ 4 ਖਿਡਾਰੀਆਂ ਨੂੰ ਰਿਟੇਨ ਕੀਤਾ ਸੀ। ਜਡੇਜਾ ਨੂੰ ਫ੍ਰੈਂਚਾਇਜ਼ੀ ਨੇ 16 ਕਰੋੜ ਰੁਪਏ 'ਚ ਬਰਕਰਾਰ ਰੱਖਿਆ। ਜਦਕਿ ਧੋਨੀ ਨੂੰ ਇਸ ਸੀਜ਼ਨ ਲਈ ਸਿਰਫ 12 ਕਰੋੜ 'ਚ ਹੀ ਬਰਕਰਾਰ ਰੱਖਿਆ ਗਿਆ ਸੀ। 

ਇਸ ਤੋਂ ਸ਼ੁਰੂ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜਡੇਜਾ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ। ਉਨ੍ਹਾਂ ਤੋਂ ਇਲਾਵਾ ਮੋਈਨ ਅਲੀ ਨੂੰ 8 ਕਰੋੜ ਅਤੇ ਰਿਤੂਰਾਜ ਗਾਇਕਵਾੜ ਨੂੰ 6 ਕਰੋੜ 'ਚ ਰਿਟੇਨ ਕੀਤਾ ਗਿਆ।

ਜਡੇਜਾ 2012 ਤੋਂ ਚੇਨਈ ਟੀਮ ਦੇ ਨਾਲ ਹਨ। ਉਹ ਸੀਐਸਕੇ ਟੀਮ ਦੇ ਤੀਜੇ ਕਪਤਾਨ ਹੋਣਗੇ। ਮਹਿੰਦਰ ਸਿੰਘ ਧੋਨੀ ਆਈਪੀਐਲ ਦੇ ਪਹਿਲੇ ਸੀਜ਼ਨ ਯਾਨੀ 2008 ਤੋਂ ਟੀਮ ਦੀ ਅਗਵਾਈ ਕਰ ਰਹੇ ਸਨ।

ਧੋਨੀ ਨੇ 213 ਮੈਚਾਂ 'ਚ ਕਪਤਾਨੀ ਕਰਦੇ ਹੋਏ 130 ਮੈਚਾਂ 'ਚ ਟੀਮ ਨੂੰ ਜਿੱਤ ਦਿਵਾਈ ਹੈ। ਇਸ ਵਿਚਾਲੇ ਸੁਰੇਸ਼ ਰੈਨਾ ਨੇ 6 ਮੈਚਾਂ 'ਚ ਕਪਤਾਨੀ ਵੀ ਕੀਤੀ ਹੈ, ਜਿਸ 'ਚੋਂ ਟੀਮ ਸਿਰਫ 2 ਮੈਚ ਹੀ ਜਿੱਤ ਸਕੀ ਹੈ।

ਚੇਨਈ ਨੇ ਮਾਹੀ ਦੀ ਕਪਤਾਨੀ 'ਚ 4 ਵਾਰ IPL ਖਿਤਾਬ ਜਿੱਤਿਆ ਹੈ। ਇਸ ਵਾਰ ਚੇਨਈ ਦੀ ਟੀਮ ਨੇ ਜਡੇਜਾ ਅਤੇ ਧੋਨੀ ਸਮੇਤ 4 ਖਿਡਾਰੀਆਂ ਨੂੰ ਰਿਟੇਨ ਕੀਤਾ ਸੀ।

ਜਡੇਜਾ ਨੂੰ ਫ੍ਰੈਂਚਾਇਜ਼ੀ ਨੇ 16 ਕਰੋੜ ਰੁਪਏ 'ਚ ਬਰਕਰਾਰ ਰੱਖਿਆ, ਜਦਕਿ ਧੋਨੀ ਨੂੰ ਇਸ ਸੀਜ਼ਨ ਲਈ 12 ਕਰੋੜ ਰੁਪਏ ਮਿਲੇ। ਇਸ ਤੋਂ ਪਹਿਲਾਂ ਵੀ ਕਿਆਸ ਲਗਾਏ ਜਾ ਰਹੇ ਸਨ ਕਿ ਜਡੇਜਾ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ।

ਉਨ੍ਹਾਂ ਤੋਂ ਇਲਾਵਾ ਮੋਈਨ ਅਲੀ ਨੂੰ 8 ਕਰੋੜ ਅਤੇ ਰਿਤੂਰਾਜ ਗਾਇਕਵਾੜ ਨੂੰ 6 ਕਰੋੜ 'ਚ ਰਿਟੇਨ ਕੀਤਾ ਗਿਆ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

 
 
 
 
Subscribe