ਕੀਵ, : ਰੂਸ ਅਤੇ ਯੂਕਰੇਨ ਦੇ ਵਿਚ ਯੁੱਧ ਦੇ 19ਵੇਂ ਦਿਨ ਚੌਥੇ ਦੌਰ ਦੀ ਗੱਲਬਾਤ ਹੋਈ। ਦੋਵਾਂ ਦੇਸ਼ਾਂ ਵਿਚਾਲੇ ਇਹ ਗੱਲਬਾਤ ਜੰਗ ਦੇ 20ਵੇਂ ਦਿਨ ਵੀ ਜਾਰੀ ਰਹੇਗੀ।
ਹਾਲਾਂਕਿ ਸੋਮਵਾਰ ਨੂੰ ਹੋਈ ਗੱਲਬਾਤ 'ਚ ਦੋਹਾਂ ਦੇਸ਼ਾਂ ਵਿਚਾਲੇ ਸੁਲ੍ਹਾ-ਸਫਾਈ ਦਾ ਕੋਈ ਰਸਤਾ ਨਹੀਂ ਨਿਕਲ ਸਕਿਆ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਭਲਕੇ ਅਮਰੀਕੀ ਸੰਸਦ ਨੂੰ ਸੰਬੋਧਿਤ ਕਰਨਗੇ। ਅਮਰੀਕੀ ਸੰਸਦ ਮੈਂਬਰਾਂ ਨੇ ਕਿਹਾ, "ਅਸੀਂ ਸਦਨ ਅਤੇ ਸੈਨੇਟ ਵਿੱਚ ਰਾਸ਼ਟਰਪਤੀ ਜ਼ੇਲੇਂਸਕੀ ਦੇ ਸੰਬੋਧਨ ਦਾ ਸਵਾਗਤ ਕਰਨ ਤੇ ਯੂਕਰੇਨ ਦੇ ਲੋਕਾਂ ਨੂੰ ਆਪਣਾ ਸਮਰਥਨ ਦੇਣ ਦੀ ਉਮੀਦ ਕਰਦੇ ਹਾਂ ਕਿਉਂਕਿ ਉਹ ਬਹਾਦਰੀ ਨਾਲ ਲੋਕਤੰਤਰ ਦੀ ਰੱਖਿਆ ਕਰਦੇ ਹਨ।"
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਯੁੱਧ ਨੂੰ ਖਤਮ ਕਰਨ ਅਤੇ ਸ਼ਾਂਤੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨਾਲ ਗੱਲ ਕੀਤੀ ਹੈ।
ਇਸ ਦੇ ਨਾਲ ਹੀ ਜੰਗ ਦੇ 20ਵੇਂ ਦਿਨ ਰੂਸੀ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਵੱਲੋਂ ਦਾਗੀ ਗਈ ਮਿਜ਼ਾਈਲ ਨਾਲ ਉਸ ਦੇ 20 ਲੋਕ ਮਾਰੇ ਗਏ ਅਤੇ 28 ਜ਼ਖਮੀ ਹੋ ਗਏ।
ਫੌਜ ਮੁਤਾਬਕ ਇਹ ਹਮਲਾ 14 ਮਾਰਚ ਨੂੰ ਟੋਚਕਾ-ਯੂ ਮਿਜ਼ਾਈਲਾਂ ਨਾਲ ਡੋਨੇਟਸਕ ਇਲਾਕੇ ਦੇ ਇਕ ਰਿਹਾਇਸ਼ੀ ਕੰਪਲੈਕਸ 'ਤੇ ਕੀਤਾ ਗਿਆ ਸੀ।
ਉਸੇ ਸਮੇਂ, ਯੂਕਰੇਨੀ ਮੀਡੀਆ ਨੇ ਦੱਸਿਆ ਕਿ ਡੋਨਬਾਸ ਵਿੱਚ ਭਿਆਨਕ ਲੜਾਈ ਚੱਲ ਰਹੀ ਹੈ। ਯੂਕਰੇਨ ਦੇ ਹਥਿਆਰਬੰਦ ਬਲਾਂ ਦੇ ਅਨੁਸਾਰ, 100 ਰੂਸੀ ਸੈਨਿਕ ਮਾਰੇ ਗਏ ਅਤੇ ਛੇ ਵਾਹਨ ਤਬਾਹ ਹੋ ਗਏ।