ਬਠਿੰਡਾ : ਬਠਿੰਡਾ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਔਰਤ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਬਿਮਾਰੀ ਦਾ ਇਲਾਜ ਨਾ ਕਰਵਾਉਣ ਲਈ ਉਸ ਨੂੰ ਉਸ ਦੇ ਪੇਕੇ ਘਰ ਸੜਕ ਉਤੇ ਸੁੱਟ ਫਰਾਰ ਹੋਏ । ਔਰਤ ਦੀ ਸ਼ੂਗਰ ਵਧਣ ਦੇ ਕਾਰਨ ਦੋਨੋਂ ਪੈਰ ਗੱਲ ਗਏ ਸਨ।
ਪੀੜਤ ਔਰਤ ਦੀ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਵਿਖੇ ਦਾ ਮਾਮਲਾ ਹੈ ਜਿੱਥੇ ਰਜਨੀ ਨਾਮ ਦੀ ਔਰਤ ਦੀ ਸ਼ਾਦੀ ਰਾਜਸਥਾਨ ਦੇ ਪੀਲੀਆਂ ਬੰਗਾਂ ਵਿਖੇ ਹੋਈ ਸੀ। ਰਜਨੀ ਦੇ ਦੋ ਬੱਚੇ ਹਨ ਜਿਨਾਂ ਵਿੱਚੋਂ ਇੱਕ ਲੜਕੀ ਅੱਠ ਸਾਲ ਦੀ ਅਤੇ ਡੇਢ ਸਾਲ ਦਾ ਮੁੰਡਾ ਹੈ। ਰਜਨੀ ਨੇ ਦੱਸਿਆ ਕਿ ਉਸਦਾ ਪਤੀ ਅਕਸਰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਮਾਰਦਾ ਕੁੱਟਦਾ ਸੀ। ਪਿਛਲੇ ਲੰਬੇ ਸਮੇਂ ਤੋਂ ਉਸ ਨੂੰ ਸ਼ੂਗਰ ਦੀ ਬਿਮਾਰੀ ਸੀ ਜਿਸ ਦਾ ਇਲਾਜ ਕਰਾਉਣ ਦੇ ਬਾਵਜੂਦ ਠੀਕ ਨਹੀਂ ਹੋ ਸਕੀ। ਰਜਨੀ ਦੇ ਦੋਨੋਂ ਪੈਰ ਸ਼ੂਗਰ ਦੇ ਕਾਰਨ ਗੱਲ ਚੁੱਕੇ ਸੀ। ਰਜਨੀ ਦਾ ਪਤੀ ਵੱਲੋਂ ਰਾਜਸਥਾਨ ਤੋਂ ਬਠਿੰਡਾ ਵਿਖੇ ਉਸ ਦੇ ਇਲਾਜ ਦੇ ਬਹਾਨੇ ਉਸ ਨੂੰ ਬਠਿੰਡਾ ਦੇ ਪਿੰਡ ਜੋਧਪੁਰ ਮਾਣਾ ਵਿਖੇ ਉਸਦੇ ਭਾਈ ਦੇ ਕੁਝ ਦੂਰੀ ਉਤੇ ਸੁੱਟ ਕੇ ਚਲੇ ਗਏ। ਕਿਉਂਕਿ ਉਸ ਸਮੇਂ ਉਸ ਦੇ ਘਰ ਦੇ ਮੌਜੂਦ ਨਹੀਂ ਸੀ ਅਤੇ ਘਰ ਵਿਚ ਤਾਲਾ ਲੱਗਿਆ ਹੋਇਆ ਸੀ।
ਰਜਨੀ ਦੋ ਘੰਟੇ ਠੰਡ ਦੇ ਮੌਸਮ ਵਿੱਚ ਸੜਕ ਦੇ ਕਿਨਾਰੇ ਪਈ ਰਹੀ ਅਤੇ ਆਉਣ ਜਾਣ ਵਾਲਿਆਂ ਲਈ ਤਮਾਸ਼ਾ ਬਣੀ ਰਹੀ। ਸੜਕ ਤੋਂ ਜਾਂਦੇ ਕੁੱਝ ਸਮਾਜਸੇਵੀ ਵਰਕਰਾਂ ਨੇ ਜਦ ਦੇਖਿਆ ਤਾਂ ਰਾਜਿੰਦਰ ਦੇ ਭਾਈ ਦਾ ਨੰਬਰ ਲੈ ਕੇ ਉਸ ਨੂੰ ਫੋਨ ਕਰ ਸੁਨੇਹਾ ਦਿੱਤਾ ਤਾਂ ਉਸ ਦੇ ਭਾਈ ਵੱਲੋਂ ਮੌਕੇ ਉਤੇ ਆ ਕੇ ਉਸ ਨੂੰ ਘਰ ਵਿੱਚ ਦਾਖਲ ਕੀਤਾ। ਜਿਸ ਤੋਂ ਬਾਅਦ ਸੰਸਥਾ ਅਤੇ ਪਰਿਵਾਰ ਦੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਲੈ ਕੇ ਆਏ। ਪੀੜਤਾ ਦੇ ਭਰਾ ਸੁਭਾਸ਼ ਨੇ ਲਾਈ ਮਦਦ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਨਿੱਜੀ ਹਸਪਤਾਲ ਵਿੱਚ ਦਾਖਲ ਡਾਕਟਰਾਂ ਮਨੀਸ਼ ਗੁਪਤਾ ਨੇ ਦੱਸਿਆ ਕਿ ਜਦੋਂ ਰਜਨਾ ਨੂੰ ਹਸਪਤਾਲ ਲਿਆਇਆ ਗਿਆ ਤਾਂ ਉਸਦੀ ਹਾਲਤ ਬਹੁਤ ਗੰਭੀਰ ਸੀ। ਪਰ ਇਲਾਜ ਹੋਣ ਦੇ ਬਾਵਜੂਦ ਕੁਝ ਠੀਕ ਹਾਲਾਤ ਹੈ। ਸ਼ੂਗਰ ਦੇ ਕਾਰਨ ਪੈਰ ਵੀ ਗੱਲ ਚੁਕੇ ਸਨ। ਅੱਜ ਉਸ ਦੇ ਪੈਰਾਂ ਦੇ ਇਲਾਜ ਦੇ ਵਿੱਚ ਕੁਝ ਰਾਹਤ ਲੱਗਦੀ ਹੈ। ਸਾਨੂੰ ਹੁਣ ਲੱਗਦਾ ਹੈ ਕਿ ਅਸੀਂ ਇਸ ਨੂੰ ਠੀਕ ਕਰ ਲਵਾਂਗੇ। ਪਰ ਸ਼ੂਗਰ ਨੂੰ ਕੰਟਰੋਲ ਕਰਨ ਦੇ ਲਈ ਇਸ ਨੂੰ ਸਦਾ ਲਈ ਇੰਸੁਲਿਨ ਇੰਜੈਕਸ਼ਨ ਲਗਾਉਣਾ ਪਵੇਗਾ ਅਤੇ ਜੋ ਪੈਰਾਂ ਦੀ ਹਾਲਤ ਵਿਚ ਸੁਧਾਰ ਨਾ ਹੋਇਆ ਤਾਂ ਕੱਟਣਾ ਵੀ ਪੈ ਸਕਦਾ ਹੈ।