Tuesday, November 12, 2024
 

ਸਿਆਸੀ

ਵਿਧਾਨ ਸਭਾ ’ਚ ਜਾਣ ਵਾਲੇ ਪਹਿਲੇ ਆਈ. ਪੀ. ਐੱਸ. ਹਨ ਕੁੰਵਰ ਵਿਜੇ ਪ੍ਰਤਾਪ

March 12, 2022 01:12 AM

ਲੁਧਿਆਣਾ : ਪੰਜਾਬ ਵਿਧਾਨ ਸਭਾ ਚੋਣਾਂ ’ਚ ‘ਆਪ’ ਵੱਲੋਂ ਜਿੱਤ ਕੇ ਕਈ ਡਾਕਟਰ, ਸਾਬਕਾ ਪ੍ਰਿੰਸੀਪਲ, ਪ੍ਰੋਫੈਸਰ ਅਤੇ ਕੁਝ ਸਾਬਕਾ ਪੁਲਸ ਅਧਿਕਾਰੀ ਵਿਧਾਨ ਸਭਾ ਪਹੁੰਚ ਗਏ ਹਨ ਪਰ ਇਨ੍ਹਾਂ ’ਚ ਕੁੰਵਰ ਵਿਜੇ ਪ੍ਰਤਾਪ ਸਿੰਘ ਅਜਿਹੇ ਵਿਧਾਇਕ ਬਣੇ ਹਨ, ਜੋ ਪਹਿਲਾਂ ਆਈ. ਪੀ. ਐੱਸ. ਅਧਿਕਾਰੀ ਵੀ ਰਹਿ ਚੁੱਕੇ ਹਨ।

ਅੰਮ੍ਰਿਤਸਰ ਉੱਤਰੀ ਤੋਂ ‘ਆਪ’ ਵੱਲੋਂ ਚੋਣ ਲੜਨ ਵਾਲੇ ਕੁੰਵਰ ਵਿਜੇ ਪ੍ਰਤਾਪ ਸਿੰਘ 1998 ਬੈਚ ਦੇ ਆਈ. ਪੀ. ਐੱਸ. ਹਨ, ਜਿਨ੍ਹਾਂ ਨੇ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ ਲੱਗਭਗ 28, 000 ਵੋਟਾਂ ਦੇ ਫਰਕ ਨਾਲ ਹਰਾਇਆ।

ਪੂਰੀ ਰਾਜਨੀਤਕ ਕ੍ਰਾਂਤੀ ਦੇ ਸਿਧਾਂਤ ਨੂੰ ਲੈ ਕੇ ਰਾਜਨੀਤੀ ’ਚ ਕਦਮ ਰੱਖਣ ਵਾਲੇ ਕੁੰਵਰ ਵਿਜੇ ਪ੍ਰਤਾਪ ਪਹਿਲਾਂ ਕਈ ਜ਼ਿਲ੍ਹਿਆਂ ਦੇ ਪੁਲਸ ਮੁਖੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਵਿਲੱਖਣ ਕਾਰਜਸ਼ੈਲੀ ਦਾ ਹਰ ਕੋਈ ਕਾਇਲ ਰਿਹਾ ਹੈ।

ਇਸ ਦੇ ਨਾਲ ਹੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਬਿਊਰੋ (ਓਕੂ) ਦੇ ਆਈ.ਜੀ. ਹੁੰਦਿਆਂ ਉਨ੍ਹਾਂ ਨੇ ਕਈ ਮਸ਼ਹੂਰ ਗੈਂਗਸਟਰਾਂ ਨੂੰ ਫੜਨ ਦੇ ਨਾਲ-ਨਾਲ 2020 ’ਚ ਲੁਧਿਆਣਾ ’ਚ ਪੰਜਾਬ ਦੀ ਸਭ ਤੋਂ ਵੱਡੀ ਸੋਨੇ ਦੀ ਲੁੱਟ ਦੀ ਵਾਰਦਾਤ ਨੂੰ ਵੀ ਸੁਲਝਾਇਆ।

ਵਿੱਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਹ ਐੱਮ. ਏ. ਐੱਲ. ਐੱਲ.ਬੀ., ਐੱਮ.ਬੀ.ਏ. ਅਤੇ ਪੀਐੱਚ.ਡੀ. ਵੀ ਕੀਤੀ ਹੋਈ ਹੈ।

ਇਸ ਦੇ ਨਾਲ ਹੀ ਕੁੰਵਰ ਵਿਜੇ ਪ੍ਰਤਾਪ ਨੇ ਸਾਈਬਰ ਲਾਅ, ਸੰਤ ਕਬੀਰ ਦੇ ਅਨਮੋਲ ਵਚਨ, ਐਂਟੀ ਡਿਫੈਕਸ਼ਨ ਲਾਅ, ਰਾਈਟ ਟੂ ਇਨਫਾਰਮੇਸ਼ਨ ਲਾਅ ਐਂਡ ਪ੍ਰੈਕਟਿਸ, ਯੂਨੀਵਰਸਲ ਟੀਚਿੰਗ ਆਫ ਕਬੀਰ ਆਦਿ ਕਈ ਕਿਤਾਬਾਂ ਵੀ ਲਿਖੀਆਂ ਹਨ।

ਕੋਰੋਨਾ ਕਾਲ ’ਚ ਉਨ੍ਹਾਂ ਨੇ ਹਾਈ ਕਲਾਸਾਂ ਦੇ ਵਿਦਿਆਰਥੀਆਂ ਦੀ ਗਣਿਤ ਦੀ ਪੜ੍ਹਾਈ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਵਰਚੁਅਲ ਕਲਾਸਾਂ ਲਗਾਉਣ ਦੇ ਨਾਲ ਲੈਕਚਰ ਵੀ ਰਿਕਾਰਡ ਕੀਤੇ, ਜਿਸ ਦਾ ਦੇਸ਼ ਭਰ ਦੇ ਵਿਦਿਆਰਥੀਆਂ ਨੇ ਫਾਇਦਾ ਲਿਆ।

ਬੇਅਦਬੀ ਨਾਲ ਜੁੜੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਐੱਸ. ਆਈ. ਟੀ. ਦੇ ਮੁਖੀ ਰਹਿੰਦਿਆਂ ਉਨ੍ਹਾਂ ਨੇ ਜਾਂਚ ’ਚ ਅਹਿਮ ਭੂਮਿਕਾ ਨਿਭਾਈ ਪਰ ਜਾਂਚ ’ਚ ਸਰਕਾਰ ਦੀ ਸਿਆਸੀ ਦਖਲਅੰਦਾਜ਼ੀ ਦੇ ਚੱਲਦਿਆਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹੋਏ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ।

ਪਾਰਟੀ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਉੱਤਰੀ ਤੋਂ ਚੋਣ ਮੈਦਾਨ ਵਿਚ ਉਤਾਰਿਆ, ਜਿੱਥੇ ਉਨ੍ਹਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਹੁਣ ਉਨ੍ਹਾਂ ਦਾ ਮੰਤਰੀ ਬਣਨਾ ਲੱਗਭਗ ਤੈਅ ਮੰਨਿਆ ਜਾ ਰਿਹਾ ਹੈ। ਜਨਤਾ ਦੀਆਂ ਨਜ਼ਰਾਂ ਇਸ ’ਤੇ ਲੱਗੀਆਂ ਹੋਈਆਂ ਹਨ ਕਿ ਉਨ੍ਹਾਂ ਨੂੰ ਕਿਹੜਾ ਵਿਭਾਗ ਮਿਲਦਾ ਹੈ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਭੂਚਾਲ ਨੇ ਭਾਰੀ ਤਬਾਹੀ ਮਚਾਈ; ਕਿਊਬਾ 'ਚ 6.8 ਤੀਬਰਤਾ ਦੇ 2 ਭੂਚਾਲ ਕਾਰਨ ਦਹਿਸ਼ਤ

ਵਿਧਾਨ ਸਭਾ ਉਪ ਚੋਣਾਂ: ਬੀਜੇਪੀ ਨੇ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਉਮੀਦਵਾਰਾਂ ਦੀ ਸੂਚੀ ਜਾਰੀ

ਅੱਜ ਐਮਵੀਏ ਦੀ ਸੂਚੀ ਜਾਰੀ ਕੀਤੀ ਜਾਵੇਗੀ: ਸੰਜੇ ਰਾਉਤ

ਪ੍ਰਿਯੰਕਾ ਗਾਂਧੀ ਅੱਜ ਉਪ ਚੋਣ ਲਈ ਨਾਮਜ਼ਦਗੀ ਕਰਨਗੇ ਦਾਖ਼ਲ

ਬ੍ਰਾਜ਼ੀਲ 'ਚ ਵੱਡਾ ਹਾਦਸਾ, 62 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਕ੍ਰੈਸ਼; ਸਾਰੇ ਯਾਤਰੀਆਂ ਦੀ ਮੌਤ

ਲੋਕ ਸਭਾ ਵਿਚ ਭਾਵੇਂ ਭਾਜਪਾ ਕਮਜ਼ੋਰ ਹੋਈ ਹੈ, ਪਰ ਰਾਜ ਸਭਾ ਵਿਚ ਇਸ ਦੀ ਤਾਕਤ ਵਧੇਗੀ

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਅਹੁਦਾ ਸੰਭਾਲਿਆ

ਮੋਦੀ 9 ਜੂਨ ਨੂੰ ਸ਼ਾਮ 6 ਵਜੇ ਸਹੁੰ ਚੁੱਕਣਗੇ

ਸ਼ਿਵ ਸੈਨਾ ਆਗੂ ਰਵਿੰਦਰ ਦੱਤਾਰਾਮ ਵਾਇਕਰ ਸਿਰਫ਼ 48 ਵੋਟਾਂ ਨਾਲ ਜੇਤੂ

ਓਡੀਸ਼ਾ 'ਚ ਭਾਜਪਾ ਕੋਲ 78 ਵਿਧਾਨ ਸਭਾ ਸੀਟਾਂ, ਬੀਜੇਡੀ ਦੀ ਵੱਡੀ ਹਾਰ

 
 
 
 
Subscribe