ਚੰਡੀਗੜ੍ਹ : ਰੂਸ ਵਲੋਂ ਯੂਕਰੇਨ 'ਤੇ ਕੀਤੇ ਜਾ ਰਹੇ ਹਮਲੇ ਕਾਰਨ ਪੰਜਾਬ ਦੇ ਵੀ ਬਹੁਤ ਸਾਰੇ ਵਿਦਿਆਰਥੀ ਯੂਕਰੇਨ (Umraine) ਵਿਚ ਫਸੇ ਹੋਏ ਹਨ।
ਭਾਵੇਂ ਕਿ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਮੱਦੇਨਜ਼ਰ ਹੀ ਅੱਜ ਪੰਜਾਬ ਸਾਂਸਦਾਂ ਦਾ ਵਫਦ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ (Union Minister Minakshi Lekhi) ਨੂੰ ਮਿਲਿਆ ਸੀ।
ਇਸ ਦੇ ਚਲਦੇ ਹੀ ਐਮ.ਪੀ. ਮਨੀਸ਼ ਤਿਵਾੜੀ (MP Manish Tiwari) ਨੇ ਆਪਣੀ ਸਰਕਾਰ ਸਮੇਤ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ਨੂੰ ਸਵਾਲ ਕੀਤਾ ਹੈ ਕਿ ਇਸ ਮੁਸ਼ਕਲ ਘੜੀ ਵਿਚ ਉਹ ਦਿਖਾਈ ਕਿਉਂ ਨਹੀਂ ਦੇ ਰਹੇ?
ਤਿਵਾੜੀ ਨੇ ਕਿਹਾ, ''ਪੰਜਾਬ ਕਾਂਗਰਸ ਦੇ ਮਹਾਨ ਨੇਤਾਵਾਂ ਤੋਂ ਮੈਂ ਹੈਰਾਨ ਹਾਂ। ਜਦੋਂ ਸਾਡੇ ਹਜ਼ਾਰਾਂ ਬੱਚੇ ਖ਼ਤਰੇ ਵਿੱਚ ਹਨ ਤਾਂ ਕਾਂਗਰਸ (Congress) ਕਿਤੇ ਵੀ ਨਜ਼ਰ ਨਹੀਂ ਆਉਂਦੀ।
ਉਨ੍ਹਾਂ ਅੱਗੇ ਕਿਹਾ ਕਿ ਕੀ ਇਹ ਸਿਰਫ਼ ਪੰਜਾਬ ਦੇ ਸੰਸਦ ਮੈਂਬਰਾਂ ਦੀ ਹੀ ਜ਼ਿੰਮੇਵਾਰੀ ਹੈ? ਚਨਜੀਤ ਸਿੰਘ ਚੰਨੀ (Charanjit Singh Channi), ਨਵਜੋਤ ਸਿੰਘ ਸਿੱਧੂ (Navjot Singh Sidhu), ਸੁਨੀਲ ਜਾਖੜ (Sunil Jakhar) ਅਤੇ ਹਰੀਸ਼ ਚੌਧਰੀ (Harish Chaudhary) ਕਿੱਥੇ ਹਨ?
ਕੀ ਇਹ ਤਾਕਤ ਦਾ ਅੰਤ ਹੈ? ਅਤੇ ਬਾਕੀ ਸਿਆਸੀ ਪਾਰਟੀਆਂ (Political Parties) ਜਿਨ੍ਹਾਂ ਨੇ ਪੰਜਾਬ ਦੀਆਂ ਚੋਣਾਂ ਇੰਨੇ ਜੋਸ਼ ਨਾਲ ਲੜੀਆਂ ਸਨ ਉਹ ਕਿੱਥੇ ਹਨ?
ਤਿਵਾੜੀ ਨੇ ਦੂਜੀਆਂ ਸਿਆਸੀ ਪਾਰਟੀਆਂਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ(Aam Aadmi Party), ਸ਼੍ਰੋਮਣੀ ਅਕਾਲੀ ਦਲ (Shiromani Akali Dal) ਤੇ ਭਾਜਪਾ (BJP) ਤੁਸੀਂ ਇਸ ਵੇਲੇ ਨਜ਼ਰ ਕਿਉਂ ਨਹੀਂ ਆ ਰਹੇ? ਜੇ ਤੁਸੀਂ ਪੰਜਾਬ ਦੀ ਪਰਵਾਹ ਕਰਦੇ ਹੋ ਤਾਂ ਅੱਗੇ ਆਓ, ਉਦੋਂ ਜਦੋਂ ਸਾਡੇ ਬੱਚੇ ਸਪੱਸ਼ਟ ਰੂਪ ਵਿਚ ਖ਼ਤਰੇ ਵਿਚ ਹੋਣ।''