Friday, November 22, 2024
 

ਰਾਸ਼ਟਰੀ

SSC CHSL ਸਕਿੱਲ ਟੈਸਟ ਦਾ ਨਤੀਜਾ ਐਲਾਨਿਆ

March 01, 2022 10:55 AM

ਨਵੀਂ ਦਿੱਲੀ : SSC CHSL ਹੁਨਰ ਟੈਸਟ ਦਾ ਨਤੀਜਾ (SSC CHSL skill test 2019) ਐਲਾਨ ਦਿੱਤਾ ਗਿਆ ਹੈ। ਸਟਾਫ ਚੋਣ ਕਮਿਸ਼ਨ ਨੇ ਸੰਯੁਕਤ ਉੱਚ ਸੈਕੰਡਰੀ ਪੱਧਰ, CHSL ਪ੍ਰੀਖਿਆ 2019 ਟਾਈਪਿੰਗ ਟੈਸਟ ਦੇ ਨਤੀਜੇ (SSC, ਕੰਬਾਈਂਡ ਹਾਇਰ ਸੈਕੰਡਰੀ ਲੈਵਲ CHSL, ਐਗਜ਼ਾਮ 2019 ਟਾਈਪਿੰਗ ਟੈਸਟ ਰਿਜ਼ਲਟ) ਐਲਾਨ ਦਿੱਤੇ ਹਨ।

SSC CHSL 2019 ਦਾ ਨਤੀਜਾ SSC ਦੀ ਅਧਿਕਾਰਤ ਵੈੱਬਸਾਈਟ ssc.nic.in 'ਤੇ ਦੇਖਿਆ ਜਾ ਸਕਦਾ ਹੈ। ਅਧਿਕਾਰਤ ਜਾਣਕਾਰੀ ਅਨੁਸਾਰ, ਇਸ ਨਤੀਜੇ 'ਚ 13, 088 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ।

ਹੁਣ ਇਨ੍ਹਾਂ ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ 'ਚ ਸ਼ਾਮਲ ਹੋਣਾ ਪਵੇਗਾ। ਇਸ ਤੋਂ ਇਲਾਵਾ, ਉਮੀਦਵਾਰਾਂ ਦੀ ਸਹੂਲਤ ਲਈ, ਉਹ SSC CHSL ਨਤੀਜਾ 2019 ਦੇ ਨਤੀਜੇ (Result) ਦੀ ਜਾਂਚ ਕਰਨ ਲਈ ਇਹਨਾਂ ਕਦਮਾਂ ਦੀ ਪਾਲਣਾ ਕਰਕੇ ਨਤੀਜਾ ਦੇਖ ਸਕਦੇ ਹਨ।

SSC CHSL Result 2019 ਚੈੱਕ ਕਰਨ ਲਈ ਸਭ ਤੋਂ ਪਹਿਲਾਂ SSC ਦੀ ਅਧਿਕਾਰਤ ਵੈੱਬਸਾਈਟ ssc.nic.in 'ਤੇ ਜਾਓ। ਅੱਗੇ, ਹੋਮ ਪੇਜ 'ਤੇ ਉਪਲਬਧ ਲੌਗਇਨ ਵੇਰਵੇ ਦਾਖਲ ਕਰੋ।

ਇਸ ਤੋਂ ਬਾਅਦ ਇਕ ਨਵਾਂ ਪੇਜ ਖੁੱਲ੍ਹੇਗਾ ਜਿੱਥੇ ਉਮੀਦਵਾਰ ਨਤੀਜਾ ਦੇਖ ਸਕਦੇ ਹਨ। ਹੁਣ ਪੇਜ ਨੂੰ ਡਾਊਨਲੋਡ ਕਰੋ ਅਤੇ ਅੱਗੇ ਦੀ ਜ਼ਰੂਰਤ ਲਈ ਉਸ ਦੀ ਇਕ ਹਾਰਡ ਕਾਪੀ ਆਪਣੇ ਕੋਲ ਰੱਖੋ।

ਡਾਕੂਮੈਂਟਸ ਵੈਰੀਫਿਕੇਸ਼ਨਪ੍ਰੋਗਰਾਮ ਜਲਦ ਹੀ ਕਮਿਸ਼ਨ ਦੇ ਖੇਤਰੀ ਦਫ਼ਤਰਾਂ ਦੀਆਂ ਸਬੰਧਤ ਵੈੱਬਸਾਈਟਾਂ 'ਤੇ ਉਪਲਬਧ ਹੋਵੇਗਾ। SSC ਅਨੁਸਾਰ, ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਨਤਮ ਅਪਡੇਟਾਂ ਲਈ ਕਮਿਸ਼ਨ ਦੇ ਖੇਤਰੀ ਦਫਤਰਾਂ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਂਦੇ ਰਹਿਣ।

ਇਸ ਤੋਂ ਇਲਾਵਾ ਕਮਿਸ਼ਨ 9 ਮਾਰਚ, 2022 ਨੂੰ SSC CHSL ਟਾਈਪਿੰਗ ਟੈਸਟ 'ਚ ਉਮੀਦਵਾਰਾਂ ਦੀ ਗਲਤੀ ਪ੍ਰਤੀਸ਼ਤਤਾ ਦੇ ਸਬੰਧ 'ਚ ਵੇਰਵੇ ਅਪਲੋਡ ਕਰੇਗਾ। ਉਮੀਦਵਾਰ ਲੌਗਇਨ ਕਰਨ ਲਈ ਆਪਣੀ ਰਜਿਸਟਰਡ ਆਈਡੀ ਅਤੇ ਪਾਸਵਰਡ ਦੀ ਵਰਤੋਂ ਕਰ ਸਕਦੇ ਹਨ।

SSC ਨੇ ਪਹਿਲਾਂ 30 ਸਤੰਬਰ, 2021 ਨੂੰ SSC CHSL 2019 ਟੀਅਰ 2 ਨਤੀਜਾ 2019 ਐਲਾਨਿਆ ਸੀ ਜਿਸ ਵਿਚ ਲਗਪਗ 28, 508 ਉਮੀਦਵਾਰ ਟਾਈਪਿੰਗ ਟੈਸਟ 'ਚ ਬੈਠਣ ਲਈ ਕੁਆਲੀਫਾਈ ਹੋਏ ਸਨ।

ਜਦਕਿ, ਪ੍ਰੀਖਿਆ ਨਾਲ ਸਬੰਧਤ ਹੋਰ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

 

Have something to say? Post your comment

 
 
 
 
 
Subscribe