ਪਟਿਆਲਾ :ਪੰਜਾਬ ਸਰਕਾਰ ਦੇ ਡੂੰਘੇ ਆਰਥਿਕ ਸੰਕਟ ਦਾ ਅਸਰ ਹੁਣ ਸਰਕਾਰੀ ਕਰਮਚਾਰੀਆਂ ਦੀ ਤਨਖਾਹ 'ਤੇ ਪੈਣ ਲੱਗਾ ਹੈ। ਇਸ ਕਾਰਨ ਪਾਵਰਕਾਮ ਦੇ 35 ਹਜ਼ਾਰ ਕਰਮਚਾਰੀਆਂ ਦੀ ਤਨਖਾਹ ਅਤੇ 5 ਹਜ਼ਾਰ ਰਿਟਾਇਡ ਕਰਮਚਾਰੀਆਂ ਦੀ ਪੈਨਸ਼ਨ 300 ਕਰੋੜ ਰੁਪਏ 2 ਤਾਰੀਖ ਹੋਣ ਦੇ ਬਾਵਜੂਦ ਜਾਰੀ ਨਹੀਂ ਕੀਤੇ ਗਏ ਹਨ। ਪਹਿਲਾਂ ਇਹ ਅਦਾਇਗੀ ਮਹੀਨੇ ਦੀ 28 ਅਤੇ 29 ਤਾਰੀਖ ਨੂੰ ਕਰ ਦਿੱਤੀ ਜਾਂਦੀ ਸੀ। ਇਸ ਲਈ ਪੰਜਾਬ ਭਰ ਦੇ ਕਰਮਚਾਰੀਆਂ ਨੇ 3 ਦਸੰਬਰ ਤੋਂ 'ਨੋ ਪੇਅ, ਨੋ ਵਰਕ' 'ਤੇ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਉੱਥੇ ਸੋਮਵਾਰ ਨੂੰ ਅੰਮ੍ਰਿਤਸਰ, ਪਟਿਆਲਾ, ਤਰਨਤਾਰਨ ਸਮੇਤ ਕਈ ਜ਼ਿਲਿਆਂ 'ਚ ਕਰਮਚਾਰੀਆਂ ਨੇ ਪ੍ਰਦਰਸ਼ਨ ਕੀਤਾ। ਪਾਵਰਕਾਮ ਦੇ ਜੋਆਇੰਟ ਫੋਰਮ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਰਾਤ ਤੱਕ ਤਨਖਾਹ ਜਾਰੀ ਨਹੀਂ ਕੀਤੀ ਤਾਂ ਮੰਗਲਵਾਰ ਸਵੇਰੇ ਪਟਿਆਲਾ ਹੈੱਡ ਆਫਿਸ ਦੇ ਸਾਰੇ ਗੇਟ ਬੰਦ ਕਰ ਦਿੱਤੇ ਜਾਣਗੇ। ਕਿਸੇ ਵੀ ਅਧਿਕਾਰੀ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ। ਫੋਰਮ ਦੇ ਮੈਂਬਰ ਮਦਨ ਲਾਲ ਦਾ ਕਹਿਣਾ ਹੈ ਕਿ ਸਰਕਾਰ ਤੋਂ ਪਾਵਰਕਾਮ ਨੇ 7600 ਕਰੋੜ ਲੈਣੇ ਹਨ। ਇਸ ਸਮੇਂ 'ਚ 5 ਹਜ਼ਾਰ ਕਰੋੜ ਲੋਕਾਂ ਨੂੰ ਸਬਸਿਡੀ ਦੇ ਰੂਪ 'ਚ ਖੁੱਲ੍ਹ ਹੈ, ਉੱਥੇ ਸਬਸਿਡੀ ਦੇ ਐਂਡਵਾਸ ਦੇ ਰੂਪ 'ਚ ਦਿੱਤੇ ਜਾਣ ਵਾਲੇ 5500 ਕਰੋੜ ਰੁਪਏ ਵੀ ਸਰਕਾਰ ਨੂੰ ਪਾਵਰਕਾਮ ਨੂੰ ਅਦਾ ਕਰਨੇ ਹਨ। ਇੰਨਾ ਹੀ ਨਹੀਂ, ਸਰਕਾਰੀ ਵਿਭਾਗਾਂ ਨੂੰ ਬਿਜਲੀ ਬਿਲਾਂ ਦੀ ਡਿਫਾਲਟਿੰਗ ਰਕਮ 2100 ਕਰੋੜ ਹੈ।ਪਾਵਰਕਾਮ ਦੇ ਵਿਗੜਦੇ ਹਾਲਾਤ ਦੇ 2 ਕਾਰਨ 32 ਸੌ ਕਰੋੜ ਟਰਨ ਓਵਰ ਵਾਲੇ ਪਾਵਰਕਾਮ ਦੀ ਮੈਨੇਜਮੈਂਟ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ। ਮੈਨੇਜਮੈਂਟ ਸਰਕਾਰ ਦੇ ਦਫਤਰਾਂ ਦਾ 200 ਕਰੋੜ ਰੁਪਏ ਬਿਜਲੀ ਦਾ ਭੁਗਤਾਨ ਵੀ ਨਹੀਂ ਕਰਵਾ ਸਕੀ ਹੈ।ਮੁਲਾਜ਼ਮ ਏਕਤਾ ਮੰਚ ਮੁਤਾਬਕ ਜੋ ਕੰਮ 5 ਮੈਂਬਰ ਕਰਦੇ ਸਨ, ਉੱਥੇ ਹੁਣ 10 ਡਾਇਰੈਕਟਰ ਕਰ ਰਹੇ ਹਨ, ਜਿਨ੍ਹਾਂ ਦਾ ਖਰਚਾ ਲੱਖਾਂ ਰੁਪਏ ਹਨ। ਸਰਕਾਰ ਖਜਾਨਾ ਖਾਲੀ ਦੱਸ ਰਹੀ ਹੈ, ਉੱਥੇ ਡਾਇਰੈਕਟਰ ਦੀ ਰਾਜਨੀਤੀ ਨਿਯੁਕਤੀਆਂ ਕੀਤੀਆਂ ਗਈਆਂ ਹਨ।