ਖੋਜਕਾਰਾਂ ਅਨੁਸਾਰ, ਜੋ ਲੋਕ ਵੱਧ ਮਾਤਰਾ ’ਚ ਫਲੀਆਂ ਦੀ ਡਾਈਟ ਲੈਂਦੇ ਹਨ, ਉਨ੍ਹਾਂ ’ਚ ਘੱਟ ਮਾਤਰਾ ’ਚ ਫਲੀਆਂ ਖਾਣ ਵਾਲੇ ਲੋਕਾਂ ਦੀ ਤੁਲਨਾ ’ਚ ਕੋਰੋਨਰੀ ਹਾਰਟ ਡਿਜ਼ੀਜ਼, ਕਾਰਡੀਓਵੈਸਕੁਲਰ ਡਿਜ਼ੀਜ਼ ਅਤੇ ਹਾਈਪ੍ਰਟੈਂਸ਼ਨ ਵਰਗੀਆਂ ਬੀਮਾਰੀਆਂ ਹੋਣ ਦਾ ਚਾਂਸ 10 ਫੀਸਦੀ ਤੱਕ ਘੱਟ ਹੁੰਦਾ ਹੈ। ਰਾਜਮਾਂਹ-ਚੌਲ ਜਾਂ ਮਟਰ-ਚੌਲ ਖਾਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੀਏ ਕਿ ਤੁਸੀਂ ਜਿਹੜੇ ਚੌਲ ਖਾ ਰਹੇ ਹੋ, ਉਹ ਪੋਲਿਸ਼ਡ ਨਾ ਹੋਣ, ਕਿਉਂਕਿ ਪੋਲਿਸ਼ਡ ਚੌਲ ਖਾਣ ਨਾਲ ਬੇਰੀ-ਬੇਰੀ ਨਾਮਕ ਬੀਮਾਰੀ ਹੁੰਦੀ ਹੈ ਅਤੇ ਇਹ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਕਾਰਣ ਬਣ ਸਕਦੀ ਹੈ।