ਕੀਵ : ਰੂਸ ਦੀ ਫ਼ੌਜ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚ ਚੁੱਕੀ ਹੈ। ਲੜਾਈ ਵਿੱਚ ਹੁਣ ਤੱਕ 137 ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਯੂਕਰੇਨ ਦੀ ਫੌਜ ਨੇ ਕਈ ਰੂਸੀ ਜਹਾਜ਼ਾਂ ਨੂੰ ਵੀ ਤਬਾਹ ਕਰ ਦਿੱਤਾ ਹੈ।
ਯੂਕਰੇਨ ਵਿੱਚ ਰੂਸ ਦੀ ਸਰਹੱਦ ਨਾਲ ਲੱਗਦੇ ਸੂਮੀ ਸ਼ਹਿਰ ’ਤੇ ਰੂਸੀ ਫ਼ੌਜਾਂ ਵੱਲੋਂ ਕਬਜ਼ਾ ਕਰਨ ਮਗਰੋਂ ਘੱਟੋ-ਘੱਟ 400 ਭਾਰਤੀ ਵਿਦਿਆਰਥੀਆਂ ਨੇ ਤਹਿਖਾਨੇ ਵਿੱਚ ਸ਼ਰਨ ਲਈ ਹੈ ਅਤੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਕੱਢਣ ਦੀ ਅਪੀਲ ਕੀਤੀ ਹੈ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਸੂਮੀ ਸਟੇਟ ਮੈਡੀਕਲ ਕਾਲਜ ਦੇ ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਸੁਰੱਖਿਆ ਬਾਰੇ ਚਿੰਤਤ ਸਨ ਕਿਉਂਕਿ ਬਾਹਰ ਗੋਲੀਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ।
ਯੂਕਰੇਨ 'ਤੇ ਰੂਸੀ ਹਮਲੇ ਨੂੰ ਲਗਪਗ 24 ਘੰਟੇ ਹੋ ਗਏ ਹਨ। ਹਰ ਗੁਜ਼ਰਦੇ ਮਿੰਟ ਦੇ ਨਾਲ ਹਮਲੇ ਹੋਰ ਤੇਜ਼ ਹੁੰਦੇ ਜਾ ਰਹੇ ਹਨ। ਯੂਕਰੇਨੀ ਪਾਸਿਓਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ, ਪਰ ਵੱਡੀ ਰੂਸੀ ਫੌਜ ਦੇ ਸਾਹਮਣੇ ਇਹ ਨਾਕਾਫੀ ਹੈ।
ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਇਹ ਯੁੱਧ ਕਿੰਨਾ ਚਿਰ ਚੱਲੇਗਾ, ਕਿਉਂਕਿ ਰੂਸੀ ਫੌਜਾਂ ਨੇ ਮਹੀਨਿਆਂ ਦੀ ਯੋਜਨਾ ਤੋਂ ਬਾਅਦ ਯੂਕਰੇਨ 'ਤੇ ਹਮਲਾ ਕੀਤਾ ਹੈ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਮਲੇ ਦੀ ਰਫ਼ਤਾਰ ਅਜਿਹੀ ਹੈ ਜੋ ਇਸ ਤੋਂ ਪਹਿਲਾਂ ਕਿਸੇ ਜੰਗ 'ਚ ਨਹੀਂ ਦੇਖੀ ਗਈ।
ਰੂਸ ਪੱਖੀ ਬਾਗੀ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਏ ਹਨ। ਇਸ ਦੇ ਨਾਲ ਹੀ ਰੈੱਡ ਆਰਮੀ ਨੇ ਚਰਨੋਬਲ ਨਿਊਕਲੀਅਰ ਪਲਾਂਟ 'ਤੇ ਵੀ ਕਬਜ਼ਾ ਕਰ ਲਿਆ ਹੈ। ਇਸ ਲੜਾਈ ਵਿੱਚ ਹੁਣ ਤੱਕ 137 ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਯੂਕਰੇਨ ਦੀ ਫੌਜ ਨੇ ਕਈ ਰੂਸੀ ਜਹਾਜ਼ਾਂ ਨੂੰ ਵੀ ਤਬਾਹ ਕਰ ਦਿੱਤਾ ਹੈ।