Valentine Day 2022 : ਵੈਲੇਨਟਾਈਨ ਡੇ 2022 ਦੇ ਮੌਕੇ 'ਤੇ ਗੂਗਲ ਨੇ ਇਕ ਪਿਆਰਾ ਗੂਗਲ ਡੂਡਲ ਸੰਗੀਤਕ ਵੀਡੀਓ ਬਣਾ ਕੇ ਵੈਲੇਨਟਾਈਨ ਡੇਅ 'ਤੇ ਵਧਾਈ ਸੰਦੇਸ਼ ਦਿੱਤਾ ਹੈ।
ਗੂਗਲ ਦੇ ਅੱਜ ਦੇ ਡੂਡਲ 'ਚ ਦੋ ਪ੍ਰੇਮੀ ਜੋੜਿਆਂ ਨੂੰ ਬੈਕਗ੍ਰਾਊਂਡ 'ਚ ਸੰਗੀਤ ਦੇ ਨਾਲ ਇਕ ਦੂਜੇ ਨੂੰ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਦਰਸਾਇਆ ਗਿਆ ਹੈ। ਗੂਗਲ ਦਾ ਅੱਜ ਦਾ ਡੂਡਲ ਆਪਸੀ ਪਿਆਰ ਤੇ ਸਦਭਾਵਨਾ ਦਾ ਪ੍ਰਤੀਕ ਹੈ।
ਵੈਲੇਨਟਾਈਨ ਡੇ ਮਨਾਉਣ ਦਾ ਕਾਰਨ
ਵੈਲੇਨਟਾਈਨ ਡੇ ਰੋਮ ਦੇ ਪਾਦਰੀ ਸੇਂਟ ਵੈਲੇਨਟਾਈਨ ਦੇ ਨਾਂ 'ਤੇ ਮਨਾਇਆ ਜਾਂਦਾ ਹੈ। ਇਹ ਕਹਾਣੀ ਤੀਸਰੀ ਸਦੀ ਦੇ ਰੋਮਨ ਸਾਮਰਾਜ ਦੀ ਹੈ, ਜਿੱਥੇ ਕਲੌਡੀਅਸ ਨਾਂ ਦਾ ਰਾਜਾ ਹੁੰਦਾ ਸੀ।ਕਲੌਡੀਅਸ ਨੇ ਹੁਕਮ ਦਿੱਤਾ ਕਿ ਉਸਦੇ ਰਾਜ ਵਿੱਚ ਕੋਈ ਵੀ ਸਿਪਾਹੀ ਜਾਂ ਅਧਿਕਾਰੀ ਵਿਆਹ ਨਹੀਂ ਕਰੇਗਾ।
ਕਲੌਡੀਅਸ ਦਾ ਮੰਨਣਾ ਸੀ ਕਿ ਵਿਆਹ ਮਨੁੱਖਾਂ ਦੀ ਸ਼ਕਤੀ ਤੇ ਬੁੱਧੀ ਨੂੰ ਨਸ਼ਟ ਕਰ ਦਿੰਦਾ ਹੈ ਜਿਸ ਦਾ ਸੰਤ ਵੈਲੇਨਟਾਈਨ ਨੇ ਵਿਰੋਧ ਕੀਤਾ ਅਤੇ ਲੋਕਾਂ ਨੂੰ ਵਿਆਹ ਕਰਵਾਉਣ ਲਈ ਪ੍ਰੇਰਿਤ ਕੀਤਾ ਜਿਸ ਕਾਰਨ ਕਲੌਡੀਅਸ ਨੇ 14 ਫਰਵਰੀ 269 ਨੂੰ ਸੰਤ ਵੈਲੇਨਟਾਈਨ ਨੂੰ ਫਾਂਸੀ ਦਿੱਤੀ ਸੀ। ਉਸੇ ਦਿਨ ਦੀ ਯਾਦ ਵਿੱਚ ਵੈਲੇਨਟਾਈਨ ਡੇ ਮਨਾਇਆ ਜਾਂਦਾ ਹੈ।