ਰੂਪਨਗਰ : ਪੰਜਾਬ ਸੰਵੇਦਨਸ਼ੀਲ ਦੌਰ 'ਚੋਂ ਲੰਘ ਰਿਹਾ ਹੈ ਜਿਸ ਵਿਚ ਵਿਰੋਧੀ ਪਾਰਟੀਆਂ ਵਲੋਂ ਹਿੰਦੂ ਸਿੱਖ ਏਕਤਾ ਨੂੰ ਖੇਰੂੰ ਖੇਰੂੰ ਕਰਨ ਦੀ ਰਾਜਨੀਤੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾਂ ਕਰਦਿਆ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹਲਕਾ ਰੂਪਨਗਰ ਤੋਂ ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਹੇ।
ਉਨਾਂ ਅੱਗੇ ਕਿਹਾ ਕਿ ਕਾਂਗਰਸ ਕੋਲ ਪੰਜਾਬ ਅਤੇ ਮੁਲਕ ਨੂੰ ਚਲਾਉਣ ਦਾ ਤਜ਼ਰਬਾ ਹੈ ਜੋ ਕਦੇ ਵੀ ਵਿਰੋਧੀ ਪਾਰਟੀਆਂ ਨੂੰ ਅਮਨ ਸ਼ਾਂਤੀ ਭੰਗ ਕਰਨ ਵਿਚ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕੇਜਰੀਵਾਲ ਵਲੋਂ ਪੰਜਾਬ ਦੇ ਲੋਕਾਂ ਨੂੰ ਤੀਸਰੇ ਬਦਲ ਦਾ ਜੋ ਸੁਪਨਾ ਵਿਖਾਇਆ ਜਾ ਰਿਹਾ ਤੇ ਕਿਹਾ ਕਿ ਪੰਜਾਬ ਦੇ ਲੋਕ ਗੁਲਾਮ ਜ਼ਿੰਦਗੀ ਜਿਓਂ ਦੇ ਹਾਮੀ ਨਹੀਂ ਹਨ ਇਸ ਲਈ ਜੇਕਰ ਸੂਬੇ ਤੇ ਬਾਹਰੀ ਲੋਕਾਂ ਦੀ ਸ਼ਮੂਲੀਅਤ ਹੁੰਦੀ ਹੈ ਤਾਂ ਪੰਜਾਬ ਨੂੰ ਵੱਡਾ ਨੁਕਸਾਨ ਹੋਣ ਦੇ ਸੰਕੇਤ ਹਨ।
ਤਿਵਾੜੀ ਨੇ ਫਿਰ ਕਿਹਾ ਕਿ ਹਿੰਦੂ ਸਿੱਖ ਦੇ ਮੁੱਦਿਆਂ ਤੇ ਰਾਜਨੀਤੀ ਕਰਨ ਵਾਲੇ ਆਈਐਸਆਈ ਦੇ ਏਜੰਟ ਹਨ ਜੇ ਪੰਜਾਬ ਵਿਚ ਹਿੰਦੂ ਸਿੱਖ ਏਕਤਾ ਨਾਂ ਹੁੰਦੀ ਤਾਂ ਉਹ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਤੋਂ ਐਮਪੀ ਨਾਂ ਚੁਣੇ ਜਾਂਦੇ।
ਉਨਾਂ ਕਿਹਾ ਕਿ ਰੂਪਨਗਰ ਦੇ ਵਿਕਾਸ ਲਈ ਬਰਿੰਦਰ ਢਿੱਲੋਂ ਨੇ ਮਿਹਨਤ ਕਰਕੇ ਨਗਰ ਕੌਂਸਲ ਵਿਚ ਚੰਗੇ ਤੇ ਇਮਾਨਦਾਰ ਕੌਂਸਲਰਾਂ ਦੀ ਟੀਮ ਬਣਾਈ ਹੈ ਤੇ ਹੁਣ ਵਿਧਾਇਕ ਦੀ ਲੋੜ ਹੈ ਤਾਂ ਹੀ ਵਿਕਾਸ ਦੀ ਗੱਡੀ ਰਫਤਾਰ ਫੜੇਗੀ।