Friday, November 22, 2024
 

ਪੰਜਾਬ

ਰਾਹੁਲ ਗਾਂਧੀ 'ਤੇ ਹਮਲਾ ਕਰਨ ਦੀ ਕੋਸ਼ਿਸ਼ : ਨੌਜਵਾਨਾਂ ਵਲੋਂ ਸੁੱਟਿਆ ਝੰਡਾ ਰਾਹੁਲ ਦੇ ਮੁੰਹ 'ਤੇ ਵੱਜਾ

February 06, 2022 03:19 PM

ਲੁਧਿਆਣਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਉਲੰਘਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਐਤਵਾਰ ਨੂੰ ਪੰਜਾਬ 'ਚ ਸੁਰੱਖਿਆ ਵਿਵਸਥਾ 'ਤੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਕਾਂਗਰਸੀ ਆਗੂ ਰਾਹੁਲ ਗਾਂਧੀ 'ਤੇ ਐਤਵਾਰ ਨੂੰ ਹਲਵਾਰਾ ਤੋਂ ਲੁਧਿਆਣਾ ਜਾਂਦੇ ਸਮੇਂ ਇਕ ਨੌਜਵਾਨ ਨੇ ਝੰਡਾ ਸੁੱਟ ਦਿਤਾ।

ਕਾਂਗਰਸ ਦੇ ਅਗਲੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਲਈ ਰਾਹੁਲ ਗਾਂਧੀ ਐਤਵਾਰ ਨੂੰ ਲੁਧਿਆਣਾ ਪਹੁੰਚੇ ਹਨ। ਉਹ ਦੁਪਹਿਰ 12.30 ਵਜੇ ਹਲਵਾਰਾ ਏਅਰਫੋਰਸ ਸਟੇਸ਼ਨ ਪਹੁੰਚੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ, ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਬੋਪਾਰਾਏ, ਮੰਤਰੀ ਭਾਰਤ ਭੂਸ਼ਣ ਆਸ਼ੂ, ਰਾਏਕੋਟ ਤੋਂ ਪਾਰਟੀ ਉਮੀਦਵਾਰ ਕਾਮਲ ਅਮਰ ਸਿੰਘ ਬੋਪਾਰਾਏ ਨੇ ਸਵਾਗਤ ਕੀਤਾ, ਇਸ ਤੋਂ ਬਾਅਦ ਰਾਹੁਲ ਦਾ ਕਾਫਲਾ ਲੁਧਿਆਣਾ ਲਈ ਰਵਾਨਾ ਹੋਇਆ।

ਏਅਰ ਫੋਰਸ ਸਟੇਸ਼ਨ ਹਲਵਾਰਾ ਤੋਂ ਲੁਧਿਆਣਾ ਹਯਾਤ ਰੀਜੈਂਸੀ ਹੋਟਲ ਨੂੰ ਜਾ ਰਹੀ ਰਾਹੁਲ ਗਾਂਧੀ ਦੀ ਕਾਰ 'ਤੇ ਹਰਸ਼ਿਲਾ ਰਿਜ਼ੌਰਟ ਦੇ ਸਾਹਮਣੇ ਇਕ ਨੌਜਵਾਨ ਨੇ ਕਾਂਗਰਸ ਪਾਰਟੀ ਦੇ ਝੰਡੇ ਨੂੰ ਰਾਹੁਲ ਵੱਧ ਸੁੱਟ ਦਿਤਾ, ਇਹ ਝੰਡਾ ਰਾਹੁਲ ਗਾਂਧੀ ਦੇ ਸਿੱਧੇ ਮੂੰਹ 'ਤੇ ਜਾ ਵੱਜਾ। ਇਸ ਤੋਂ ਬਾਅਦ ਰਾਹੁਲ ਗਾਂਧੀ ਕਾਫੀ ਘਬਰਾ ਗਏ। ਕਾਰ ਨੂੰ ਸੁਨੀਲ ਜਾਖੜ ਚਲਾ ਰਹੇ ਸਨ ਅਤੇ ਪਿਛਲੀ ਸੀਟ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੈਠੇ ਸਨ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਸੁਰੱਖਿਆ 'ਚ ਤਾਇਨਾਤ ਸਾਰੇ ਅਧਿਕਾਰੀਆਂ ਦੇ ਹੱਥ ਫੁੱਲ ਗਏ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦਾ ਇਹ ਗਰੁੱਪ ਪਾਰਟੀ ਸੰਗਠਨ ਐਨਐਸਯੂਆਈ ਨਾਲ ਸਬੰਧਤ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਗਠਨ ਦੇ ਕੁਝ ਮੈਂਬਰ ਨੇ ਜੋਸ਼ 'ਚ ਰਾਹੁਲ ਗਾਂਧੀ ਵੱਲ ਝੰਡਾ ਸੁੱਟ ਦਿੱਤਾ, ਜੋ ਸਿੱਧਾ ਉਨ੍ਹਾਂ ਦੇ ਚਿਹਰੇ 'ਤੇ ਜਾ ਲੱਗਾ। ਰਿਸੈਪਸ਼ਨ 'ਤੇ ਖੜ੍ਹੇ ਪਾਰਟੀ ਵਰਕਰਾਂ ਦਾ ਸਵਾਗਤ ਕਰਨ ਲਈ ਰਾਹੁਲ ਗਾਂਧੀ ਨੇ ਆਪਣੀ ਕਾਰ ਦੀ ਵਿੰਡਸ਼ੀਲਡ ਨੀਵੀਂ ਕੀਤੀ। ਇਸ ਦੌਰਾਨ ਇਕ ਨੌਜਵਾਨ ਨੇ ਝੰਡਾ ਸੁੱਟ ਦਿਤਾ। ਹਾਲਾਂਕਿ ਇਸ ਘਟਨਾ ਤੋਂ ਬਾਅਦ ਵੀ ਰਾਹੁਲ ਗਾਂਧੀ ਦੀ ਕਾਰ ਚਲਾ ਰਹੇ ਸੁਨੀਲ ਜਾਖੜ ਨੇ ਹੌਂਸਲਾ ਨਹੀਂ ਹਾਰਿਆ ਅਤੇ ਕਾਫਲੇ ਨਾਲ ਲੁਧਿਆਣਾ ਲਈ ਰਵਾਨਾ ਹੋ ਗਏ। ਅਜੇ ਤੱਕ ਪੁਲਿਸ ਵੱਲੋਂ ਕਿਸੇ ਗ੍ਰਿਫ਼ਤਾਰੀ ਦੀ ਸੂਚਨਾ ਨਹੀਂ ਮਿਲੀ ਹੈ। ਇਸ ਦੇ ਨਾਲ ਝੰਡਾ ਸੁੱਟਣ ਵਾਲੇ ਨੌਜਵਾਨ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।

 

Have something to say? Post your comment

 
 
 
 
 
Subscribe