ਅੰਮਿ੍ਤਸਰ, (ਸੱਚੀ ਕਲਮ ਬਿਊਰੋ) : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀਰਵਾਰ ਸ਼ਾਮ ਨੂੰ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ। ਪਰ ਇਸ ਸੂਚੀ ਵਿੱਚ ਤਿੰਨ ਨਾਂ ਸਨ ਅਤੇ ਤਿੰਨੋਂ ਉਮੀਦਵਾਰ ਅੰਮ੍ਰਿਤਸਰ ਦੀਆਂ ਸੀਟਾਂ ’ਤੇ ਉਤਾਰੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਨਾਂ ਆਈਏਐਸ ਡਾ: ਜਗਮੋਹਨ ਸਿੰਘ ਰਾਜੂ ਦਾ ਵੀ ਹੈ, ਜਿਨ੍ਹਾਂ ਨੇ ਦੋ ਦਿਨ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਅੱਜ ਸਵੇਰੇ ਹੀ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ। ਇਸ ਦੇ ਨਾਲ ਹੀ ਮੰਨਾ ਨੇ ਸਵੇਰੇ ਆਪਣੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਸ਼ਾਮ ਨੂੰ ਉਨ੍ਹਾਂ ਨੂੰ ਭਾਜਪਾ ਦੀ ਟਿਕਟ ਵੀ ਮਿਲ ਗਈ।
ਤਾਮਿਲਨਾਡੂ ਦੇ ਵਧੀਕ ਮੁੱਖ ਸਕੱਤਰ ਡਾਕਟਰ ਜਗਮੋਹਨ ਸਿੰਘ ਰਾਜੂ ਨੇ ਮੰਗਲਵਾਰ ਨੂੰ ਸੀਐਮ ਐਮ ਕੇ ਸਟਾਲਿਨ ਨੂੰ ਆਪਣਾ ਅਸਤੀਫ਼ਾ ਭੇਜਿਆ ਸੀ। ਵੀਰਵਾਰ ਸਵੇਰੇ ਉਸ ਦੇ ਅਸਤੀਫ਼ਾ ਨੂੰ ਕੇਂਦਰ ਸਰਕਾਰ ਨੇ ਵੀ ਸਵੀਕਾਰ ਕਰ ਲਿਆ। ਉਨ੍ਹਾਂ ਦੇ ਅਸਤੀਫ਼ਾ ਨੂੰ ਹਰੀ ਝੰਡੀ ਮਿਲਦੇ ਹੀ ਭਾਜਪਾ ਨੇ ਵੀ ਉਨ੍ਹਾਂ ਨੂੰ ਉਮੀਦਵਾਰਾਂ ਦੀ ਤੀਜੀ ਸੂਚੀ 'ਚ ਜਗ੍ਹਾ ਦੇ ਦਿੱਤੀ ਹੈ। ਉਹ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਨਗੇ, ਜਿੱਥੋਂ ਪਹਿਲਾਂ ਹੀ ਦੋ ਵੱਡੇ ਚਿਹਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਚੋਣ ਮੈਦਾਨ ਵਿੱਚ ਹਨ।