ਨਵੀਂ ਦਿੱਲੀ : ਦਿੱਲੀ 'ਚ ਕੇਜਰੀਵਾਲ ਸਰਕਾਰ ਨੇ ਸਸਤੀ ਕੀਮਤ 'ਤੇ ਪਿਆਜ਼ ਦਾ ਇੰਤਜ਼ਾਮ ਕਰਨ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਸਰਕਾਰ ਵਲੋਂ ਕਈ ਇਲਾਕਿਆਂ 'ਚ ਪਿਆਜ਼ ਦੀ ਵਿਕਰੀ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਮਾਰਕੀਟ 'ਚ 80 ਰੁਪਏ ਕਿਲੋ ਵਿਕ ਰਹੇ ਪਿਆਜ਼ ਨੂੰ 22 ਰੁਪਏ ਕਿਲੋ ਖਰੀਦਣ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਸਸਤੀ ਕੀਮਤ 'ਤੇ ਪਿਆਜ਼ ਮੁਹੱਈਆ ਕਰਵਾਉਣ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੀਆਂ ਟੀਮਾਂ ਪਿਆਜ਼ ਦੀ ਜਮ੍ਹਾਖੋਰੀ ਨਾਲ ਨਜਿੱਠਣ 'ਚ ਲੱਗੀਆਂ ਹੋਈਆਂ ਹਨ। ਦਿੱਲੀ 'ਚ ਸਸਤੀ ਕੀਮਤ 'ਤੇ ਪਿਆਜ਼ ਦੇਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਰਾਜਧਾਨੀ 'ਚ ਕਈ ਰਿਹਾਇਸ਼ੀ ਇਲਾਕਿਆਂ 'ਚ ਪਿਆਜ਼ 60 ਤੋਂ ਲੈ ਕੇ 80 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ। ਇਸ ਦਰਮਿਆਨ ਕੇਜਰੀਵਾਲ ਨੇ ਦੱਸਿਆ ਕਿ ਸਰਕਾਰ ਵਲੋਂ ਪਿਆਜ਼ ਦੀ ਜਮ੍ਹਾਖੋਰੀ ਨਾਲ ਨਜਿੱਠਣ ਲਈ ਟੀਮਾਂ ਲਗਾਈਆਂ ਗਈਆਂ ਹਨ। ਮਹਿੰਗੇ ਪਿਆਜ਼ ਅਤੇ ਜਮ੍ਹਾਖੋਰੀ ਦੇ ਸਵਾਲ 'ਤੇ ਕੇਜਰੀਵਾਲ ਨੇ ਕਿਹਾ, ''ਪਿਆਜ਼ ਦੀ ਜਮ੍ਹਾਖੋਰੀ ਨਾਲ ਨਜਿੱਠਣ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ।'' ਉਨ੍ਹਾਂ ਨੇ ਕਿਹਾ ਕਿ ਅਸੀਂ ਦਿੱਲੀ 'ਚ ਸਸਤੇ ਪਿਆਜ਼ ਦੇਣ ਦਾ ਇੰਤਜ਼ਾਮ ਕਰ ਰਹੇ ਹਾਂ। ਦਿੱਲੀ ਸਕੱਤਰੇਤ 'ਚ ਸੋਮਵਾਰ ਨੂੰ ਫੂਡ ਅਤੇ ਸਪਲਾਈ ਵਿਭਾਗ ਦੇ ਕਈ ਸਟੇਕਹੋਰਡਜ਼ ਨਾਲ ਬੈਠਕ ਵੀ ਹੋਈ। ਕੇਜਰੀਵਾਲ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਨਾਲ 2-3 ਸਾਲ ਪਹਿਲਾਂ ਅਸੀਂ ਕੀਤਾ ਸੀ, ਅਸੀਂ ਫਿਰ ਤੋਂ ਪਿਆਜ਼ ਇਕੱਠੇ ਕਰ ਰਹੇ ਹਾਂ ਅਤੇ ਸਾਡੀ ਕੋਸ਼ਿਸ਼ ਰਹੇਗੀ ਆਉਣ ਵਾਲੇ ਦਿਨਾਂ 'ਚ 24 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੋਬਾਇਲ ਵੈਨਜ਼ ਰਾਹੀਂ ਜਨਤਾ ਤੱਕ ਪਿਆਜ਼ ਦੀ ਸਪਲਾਈ ਕੀਤੀ ਜਾਵੇ।