Friday, November 22, 2024
 

ਹਿਮਾਚਲ

ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਅਤੇ ਕਿੰਨੌਰ ਜ਼ਿਲ੍ਹਿਆਂ ’ਚ ਠੰਡ ਵਧੀ

November 15, 2021 08:09 PM

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਅਤੇ ਕਿੰਨੌਰ ਜ਼ਿਲ੍ਹਿਆਂ ਵਿਚ ਪਹਾੜਾਂ ’ਤੇ ਪਈ ਬਰਫ਼ਬਾਰੀ ਤੋਂ ਬਾਅਦ ਪੀਣ ਵਾਲੇ ਪਾਣੀ ਦੇ ਸਰੋਤ ਜੰਮਣ ਨਾਲ ਸਥਾਨਕ ਲੋਕਾਂ ਨੂੰ ਪਾਣੀ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਲਾਂਗ ਵਿਚ ਘੱਟ ਤੋਂ ਘੱਟ ਤਾਪਮਾਨ 0 ਤੋਂ 3.5 ਡਿਗਰੀ ਸੈਲਸੀਅਸ ਹੇਠਾਂ ਚੱਲਾ ਗਿਆ ਹੈ, ਜਿਸ ਨਾਲ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤਰ੍ਹਾਂ ਨਾਹਨ ਅਤੇ ਪਾਉਂਟਾ ਸਾਹਿਬ ਤੋਂ ਇਲਾਵਾ ਪੂਰੇ ਪ੍ਰਦੇਸ਼ ਵਿਚ ਤਾਪਮਾਨ 10 ਡਿਗਰੀ ਤੋਂ ਹੇਠਾਂ ਚੱਲਾ ਗਿਆ ਹੈ।

ਕਿੰਨੌਰ ਜ਼ਿਲ੍ਹੇ ਦੇ ਕਲਪਾ ਵਿਚ ਵੀ ਘੱਟ ਤੋਂ ਘੱਟ ਤਾਪਮਾਨ 0 ਤੋਂ 1 ਡਿਗਰੀ ਹੇਠਾਂ ਚੱਲਾ ਰਿਹਾ ਹੈ, ਜੋ ਆਮ ਤੋਂ 3 ਡਿਗਰੀ ਘੱਟ ਹੈ। ਜੰਗਲਾਤ ਵਿਭਾਗ ਲਾਹੌਰ ਦੇ ਜ਼ਿਲ੍ਹਾ ਜੰਗਲੀ ਅਧਿਕਾਰੀ ਦਿਨੇਸ਼ ਵਰਮਾ ਨੇ ਕਿਹਾ ਕਿ ਸਰਦੀਆਂ ਆਉਣ ’ਤੇ ਹੋਰ ਜੰਗਲੀ ਜੀਵ ਘਾਟੀ ਦੇ ਹੇਠਲੇ ਇਲਾਕਿਆਂ ਦਾ ਰੁਖ਼ ਕਰਦੇ ਹਨ।

ਅਜਿਹੇ ਵਿਚ ਇਨ੍ਹਾਂ ਦੀ ਸੁਰੱਖਿਆ ਲਈ ਇਕ ਪੈਟਰੋਲਿੰਗ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਸਮੇਂ-ਸਮੇਂ ’ਤੇ ਉਨ੍ਹਾਂ ਥਾਵਾਂ ’ਤੇ ਜਾਂਦੀ ਹੈ, ਜਿੱਥੇ ਜੰਗਲੀ ਜੀਵਾਂ ਦਾ ਡੇਰਾ ਰਹਿੰਦਾ ਹੈ। ਇਸ ਕੰਮ ਵਿਚ ਸਥਾਨਕ ਮਹਿਲਾ ਮੰਡਲਾਂ ਦਾ ਵੀ ਪੂਰਾ ਸਾਥ ਮਿਲਦਾ ਹੈ, ਜੋ ਕਿ ਜੰਗਲੀ ਜਾਨਵਰਾਂ ਦੀ ਸੁਰੱਖਿਆ ਨੂੰ ਲੈ ਕੇ ਬਿਹਤਰ ਕੰਮ ਕਰ ਰਹੀਆਂ ਹਨ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਵਿਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਜਤਾਈ ਹੈ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਡਾਇਰੈਕਟਰ ਸੁਰੇਸ਼ ਮੋਕਟਾ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ 3-4 ਦਿਨਾਂ ਤੱਕ ਮੀਂਹ ਪੈਣ ਦੇ ਆਸਾਰ ਬਹੁਤ ਘੱਟ ਹਨ। ਇਸ ਦੌਰਾਨ ਤਾਪਮਾਨ ’ਚ ਭਾਰੀ ਗਿਰਾਵਟ ਹੋਣ ਦੀ ਸੰਭਾਵਨਾ ਹੈ।

 

Have something to say? Post your comment

Subscribe