Saturday, January 18, 2025
 

ਸੰਸਾਰ

ਹੁਣ ਆਸਟ੍ਰੇਲੀਆ ਜਾਓ ਉਹ ਵੀ ਬਿਨਾਂ ਕੋਰੋਨਾ ਪਾਬੰਦੀਆਂ ਦੇ

November 01, 2021 02:18 PM

ਭਾਰਤ ਬਾਇਓਟੈਕ ਦੇ ਟੀਕੇ ਨੂੰ ਮਨਜ਼ੂਰੀ, ਬਗੈਰ ਪਾਬੰਦੀ ਕਰ ਸਕਦੇ ਹੋ ਸਫਰ


ਆਸਟ੍ਰੇਲੀਆ : ਆਸਟ੍ਰੇਲੀਆ ਸਰਕਾਰ ਦੇ ਸਿਹਤ ਵਿਭਾਗ ਨੇ ਭਾਰਤ ਬਾਇਓਟੈਕ ਦੇ ਕੋਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯਾਤਰੀ, ਜਿਨ੍ਹਾਂ ਨੇ ਵੈਕਸੀਨ ਲਈ ਹੈ, ਬਗੈਰ ਕਿਸੇ ਪਾਬੰਦੀ ਦੇ ਆਸਟ੍ਰੇਲੀਆ ਵਿੱਚ ਐਂਟਰੀ ਲੈ ਸਕਣਗੇ। ਕੋਵੈਕਸੀਨ ਲੈਣ ਵਾਲੇ ਯਾਤਰੀ ਦਾ ਪੂਰਾ ਟੀਕਾਕਰਨ ਮੰਨਿਆ ਜਾਵੇਗਾ। ਆਸਟ੍ਰੇਲੀਆ ਦੇ ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀਜੀਏ) ਨੇ ਵੈਕਸੀਨ ਨੂੰ 'ਮਾਨਤਾ' ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਕੋਵੈਕਸੀਨ ਨੂੰ ਅਜੇ ਤੱਕ ਵਿਸ਼ਵ ਸਿਹਤ ਸੰਗਠਨ ਤੋਂ ਹਰੀ ਝੰਡੀ ਨਹੀਂ ਮਿਲੀ ਹੈ। ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ'ਫੈਰੇਲ ਏਓ ਨੇ ਕਿਹਾ, "ਆਸਟਰੇਲੀਅਨ ਸਰਕਾਰ ਨੇ ਯਾਤਰੀਆਂ ਦੇ ਟੀਕਾਕਰਨ ਦੀ ਸਥਿਤੀ ਸਥਾਪਤ ਕਰਨ ਦੇ ਉਦੇਸ਼ ਲਈ ਭਾਰਤ ਬਾਇਓਟੈਕ ਦੇ ਕੋਵੈਕਸੀਨ ਨੂੰ ਮਾਨਤਾ ਦਿੱਤੀ ਹੈ।
ਵਿਸ਼ਵ ਸਿਹਤ ਸੰਗਠਨ (WHO) ਨੇ ਭਾਰਤ ਬਾਇਓਟੈੱਕ ਤੋਂ ਇਸ ਹਫ਼ਤੇ ਦੇ ਅੰਤ ਵਿੱਚ ਐਮਰਜੈਂਸੀ ਵਰਤੋਂ ਸੂਚੀ ਵਿੱਚ ਭਾਰਤ ਵਲੋਂ ਬਣਾਈ ਗਈ "ਕੋਵੈਕਸੀਨ" ਨੂੰ ਸ਼ਾਮਲ ਕਰਨ ਲਈ ਅੰਤਮ "ਲਾਭ-ਜੋਖਮ ਮੁਲਾਂਕਣ" ਕਰਨ ਲਈ "ਵਾਧੂ ਸਪੱਸ਼ਟੀਕਰਨ" ਮੰਗਿਆ ਹੈ। WHO ਨੇ ਕਿਹਾ ਕਿ ਸਪੱਸ਼ਟੀਕਰਨ ਮਿਲਣ ਤੋਂ ਬਾਅਦ ਅੰਤਿਮ ਮੁਲਾਂਕਣ ਲਈ 3 ਨਵੰਬਰ ਨੂੰ ਮੀਟਿੰਗ ਕੀਤੀ ਜਾਵੇਗੀ।
ਭਾਰਤ ਦੇ ਸਵਦੇਸ਼ੀ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਸੂਚੀ ਵਿੱਚ ਸ਼ਾਮਲ ਕਰਨ ਲਈ ਕੋਵੈਕਸੀਨ ਦੇ ਅੰਕੜਿਆਂ ਦੀ ਸਮੀਖਿਆ ਕਰਨ ਲਈ ਤਕਨੀਕੀ ਸਲਾਹਕਾਰ ਸਮੂਹ ਦੀ ਮੀਟਿੰਗ ਹੋਈ। ਇਸ ਦੌਰਾਨ ਹੀ ਇਹ ਫੈਸਲਾ ਕੀਤਾ ਗਿਆ ਕਿ ਵੈਕਸੀਨ ਦੀ ਵਿਸ਼ਵਵਿਆਪੀ ਵਰਤੋਂ ਦੇ ਮੱਦੇਨਜ਼ਰ ਅੰਤਮ ਲਾਭ-ਜੋਖਮ ਦੇ ਮੁਲਾਂਕਣ ਲਈ ਨਿਰਮਾਤਾ ਤੋਂ ਵਾਧੂ ਸਪੱਸ਼ਟੀਕਰਨ ਮੰਗੇ ਜਾਣ ਦੀ ਲੋੜ ਹੈ। WHO ਨੇ ਕਿਹਾ ਕਿ ਭਾਰਤ ਬਾਇਓਟੈਕ ਤੋਂ ਇਸ ਹਫਤੇ ਦੇ ਅੰਤ ਤੱਕ ਇਹ ਸਪੱਸ਼ਟੀਕਰਨ ਮਿਲਣ ਦੀ ਸੰਭਾਵਨਾ ਹੈ, ਜਿਸ 'ਤੇ 3 ਨਵੰਬਰ ਨੂੰ ਮੀਟਿੰਗ ਹੈ। 

Australia recognise Covaxin:

 

Have something to say? Post your comment

 
 
 
 
 
Subscribe