ਮੁੰਬਈ : ਨੇਤਾ ਨਵਾਬ ਮਲਿਕ ਨੇ ਪ੍ਰੈੱਸ ਕਾਨਫਰੰਸ ਕਰਕੇ NCB ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ 'ਤੇ ਦੋਸ਼ ਲਗਾਇਆ ਹੈ ਕਿ ਵਾਨਖੇੜੇ ਨੇ ਫਰਜ਼ੀ ਬਰਥ ਅਤੇ ਜਾਤੀ ਸਰਟੀਫਿਕੇਟ ਲਗਾ ਕੇ ਨੌਕਰੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਸ਼ਡਿਊਲ ਕਾਸਟ ਵਰਗ ਵਿੱਚ ਨੌਕਰੀ ਹਾਸਲ ਕਰਨ ਵਾਲਾ ਵਿਅਕਤੀ, ਕਿਤੇ ਦਲਿਤ ਸ਼ਡਿਊਲ ਕਾਸਟ ਜੋ ਕਿ ਕਿਸੇ ਝੌਂਪੜੀ ਵਿੱਚ ਰਹਿ ਸਕਦਾ ਹੈ, ਕੋਈ ਸਟਰੀਟ ਲਾਈਟਾਂ ਹੇਠ ਪੜ੍ਹਦਾ ਹੈ, ਇਹ ਜਾਅਲੀ ਸਰਟੀਫਿਕੇਟ ਉਸ ਦਾ ਹੱਕ ਖੋਹ ਲੈਂਦਾ ਹੈ। ਸਾਡੇ ਕੋਲ ਜਨਮ ਸਰਟੀਫਿਕੇਟ ਅਸਲੀ ਹੈ, ਜੇ ਤੁਸੀਂ ਧਿਆਨ ਨਾਲ ਵੇਖਦੇ ਹੋ, ਤਾਂ ਉਹਨਾਂ ਨੂੰ ਬਦਲਿਆ ਗਿਆ ਹੈ, ਮੁੰਬਈ ਵਿੱਚ ਜਨਮ ਸਰਟੀਫਿਕੇਟ ਆਨਲਾਈਨ ਸਰਚ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਵਾਨਖੇੜੇ ਸਾਹਿਬ ਦੀ ਭੈਣ ਵੀ ਆਨਲਾਈਨ ਹੈ, ਪਰ ਵਾਨਖੇੜੇ ਦਾ ਸਰਟੀਫਿਕੇਟ ਆਨਲਾਈਨ ਨਹੀਂ ਹੈ।