Saturday, January 18, 2025
 

ਸੰਸਾਰ

ਲਾਪਤਾ ਹੋਇਆ 3 ਸਾਲਾ ਬੱਚਾ ਕਈ ਦਿਨਾਂ ਬਾਅਦ ਇਸ ਤਰ੍ਹਾਂ ਲੱਭਾ

October 11, 2021 10:08 AM

ਕੈਲੀਫੋਰਨੀਆ : ਟੈਕਸਾਸ ਦਾ ਇੱਕ 3 ਸਾਲਾ ਲੜਕਾ ਜੋ 4 ਦਿਨਾਂ ਤੋਂ ਲਾਪਤਾ ਸੀ, ਸ਼ਨੀਵਾਰ ਨੂੰ ਇੱਕ ਜੰਗਲੀ ਖੇਤਰ ਵਿੱਚ ਜ਼ਿੰਦਾ ਪਾਇਆ ਗਿਆ ਅਤੇ ਉਸਦੀ ਸਿਹਤ ਚੰਗੀ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸਟੋਫਰ ਰੈਮੀਰੇਜ਼ ਨਾਮ ਦੇ ਇਸ ਲੜਕੇ ਨੂੰ ਆਖਰੀ ਵਾਰ ਗ੍ਰੀਮਜ਼ ਕਾਉਂਟੀ ‘ਚ ਉਨ੍ਹਾਂ ਦੇ ਘਰ ਨੇੜੇ ਗੁਆਂਢੀਆਂ ਦੇ ਕੁੱਤੇ ਨਾਲ ਖੇਡਦੇ ਵੇਖਿਆ ਗਿਆ ਸੀ। ਜਿਸ ਵੇਲੇ ਬੁੱਧਵਾਰ ਦੁਪਹਿਰ ਨੂੰ ਉਸ ਦੀ ਮਾਂ ਆਪਣੀ ਕਾਰ ਤੋਂ ਭੋਜਨ ਸਮੱਗਰੀ ਉਤਾਰ ਰਹੀ ਸੀ। ਉਹ ਕੁੱਤੇ ਦੇ ਪਿੱਛੇ ਜੰਗਲ ‘ਚ ਗਿਆ ਸੀ, ਪਰ ਫਿਰ ਵਾਪਸ ਨਹੀਂ ਆਇਆ ਸੀ।ਗ੍ਰੀਮਜ਼ ਕਾਉਂਟੀ ਦੇ ਸ਼ੈਰਿਫ ਡੌਨ ਸੋਵੇਲ ਦੇ ਅਨੁਸਾਰ ਲੜਕੇ ਦੇ ਲਾਪਤਾ ਹੋਣ ਮਗਰੋਂ FBI ਕਰਮਚਾਰੀਆਂ ਅਤੇ ਕਮਿਊਨਿਟੀ ਵਲੰਟੀਅਰਾਂ ਸਮੇਤ ਹੋਰ ਖੋਜ ਕਰਮਚਾਰੀਆਂ ਨੇ ਕਈ ਦਿਨਾਂ ਤੱਕ ਲੜਕੇ ਦੀ ਭਾਲ ਕੀਤੀ। ਪਰ ਸ਼ਨੀਵਾਰ ਨੂੰ ਟੈਕਸਾਸ ਇਕੁਸਰਚ, ਇਕ ਸੰਸਥਾ ਜੋ ਖੋਜ ਅਤੇ ਰਿਕਵਰੀ ‘ਚ ਸਹਾਇਤਾ ਕਰਦੀ ਹੈ, ਨੇ ਐਲਾਨ ਕੀਤੀ ਕਿ ਕ੍ਰਿਸਟੋਫਰ ਲੱਭ ਲਿਆ ਗਿਆ ਹੈ। ਪੁਲਿਸ ਨੇ ਵੀ ਦੱਸਿਆ ਕਿ ਕ੍ਰਿਸਟੋਫਰ ਸ਼ਨੀਵਾਰ ਸਵੇਰੇ 11 ਵਜੇ ਦੇ ਕਰੀਬ ਜ਼ਿੰਦਾ ਅਤੇ ਸੁਰੱਖਿਅਤ ਪਾਇਆ ਗਿਆ। ਉਸ ਨੂੰ ਵੁਡਲੈਂਡਸ ਦੇ ਟੈਕਸਾਸ ਚਿਲਡਰਨ ਹਸਪਤਾਲ ‘ਚ ਲਿਜਾਇਆ ਗਿਆ। ਪੁਲਿਸ ਅਨੁਸਾਰ ਉਹ ਥੋੜਾ ਥੱਕਿਆ ਹੋਇਆ ਅਤੇ ਡੀਹਾਈਡਰੇਟ ਹੋਣ ਦੇ ਨਾਲ ਨਾਲ ਭੁੱਖਾ ਪਰ ਸਮੁੱਚੇ ਤੌਰ ‘ਤੇ ਸਿਹਤਮੰਦ ਸੀ।

 

Have something to say? Post your comment

 
 
 
 
 
Subscribe