Tuesday, November 12, 2024
 

ਪੰਜਾਬ

ਔਰਬਿਟ ਬੱਸ ਵਾਲਿਆਂ ਦੇ ਨਾਜਾਇਜ਼ ਕਬਜ਼ੇ ਹਟਾਟੇ

October 01, 2021 01:08 PM

ਬਠਿੰਡਾ: ਬਠਿੰਡਾ ਬੱਸ ਅੱਡੇ ਵਿੱਚ ਦੇਰ ਰਾਤ ਵੱਡੀ ਗਿਣਤੀ ਵਿੱਚ ਪੁਲਿਸ ਬਲ ਨੂੰ ਨਾਲ ਲੈ ਕੇ ਅੰਦਰ ਬਣੇ ਨਾਜਾਇਜ਼ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਕੈਬਿਨ ਪੁੱਟ ਸੁੱਟੇ ਗਏ। ਦਰਅਸਲ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿਤੇ ਗਏ ਹੁਕਮਾਂ 'ਤੇ ਇਹ ਐਕਸ਼ਨ ਲਿਆ ਗਿਆ ਹੈ। ਬੱਸ ਅੱਡੇ ਵਿਚ ਦੋ ਖੋਖੇ ਸਨ ਜਿਨ੍ਹਾਂ ਨੂੰ ਨੋਟਿਸ ਕੱਢੇ ਸਨ ਪਰ ਕੋਈ ਜਵਾਬ ਨਹੀਂ ਦਿੱਤਾ ਜਿਸ ਕਾਰਨ ਇਹ ਕਾਰਵਾਈ ਕਰਨੀ ਪਈ। ਇਹ ਸਾਰੇ ਖੋਖੇ ਨਾਜਾਇਜ਼ ਕਬਜ਼ਾ ਕਰ ਕੇ ਬਣਾਏ ਗਏ ਸੀ। ਦੱਸ ਦਈਏ ਕਿ ਕਿ ਇਨ੍ਹਾਂ ਦੋ ਖੋਖਿਆਂ ਵਿੱਚ ਇੱਕ ਕੈਬਿਨ ਔਰਬਿਟ ਬੱਸ ਦਾ ਸੀ। ਔਰਬਿਟ ਬੱਸਾਂ ਬਾਦਲ ਪਰਿਵਾਰ ਦੀਆਂ ਹਨ। ਇਨ੍ਹਾਂ ਵੱਲੋਂ ਵੀ ਪਿਛਲੇ ਲੰਬੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਸੀ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe