ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਹਾਲ ਦੀ ਘੜੀ ਨਾ ਮਨਜ਼ੂਰ ਹੋਇਆ ਹੈ। ਇਸ ਦਾ ਮਤਲਬ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ ਹੀ ਹੋਣਗੇ। ਪਰ ਅਜਿਹਾ ਕਰਨ ਲਈ ਪੰਜਾਬ ਦੇ ਏਜੀ ਅਤੇ ਡੀਜੀਪੀ ਨੂੰ ਬਦਲਣਾ ਪਵੇਗਾ। ਮੁੱਖ ਮੰਤਰੀ ਚੰਨੀ ਦੀ ਨਵਜੋਤ ਸਿੰਘ ਸਿੱਧੂ ਨਾਲ ਅੱਜ ਬੈਠਕ ਤਾਂ ਹੋ ਗਈ ਹੈ ਪਰ ਹਾਲ ਦੀ ਘੜੀ ਮੀਟਿੰਗ ਵਿਚ ਕੀ ਹੋਇਆ ਹੈ ਇਸ ਦਾ ਕੁੱਝ ਪਤਾ ਨਹੀਂ ਲੱਗ ਸਕਿਆ। ਪਰ ਸੂਤਰ ਦਸਦੇ ਹਨ ਕਿ ਪੰਜਾਬ ਦੇ ਐਡਵੋਕੇਟ ਜਨਰਲ ਅਤੇ ਡੀਜੀਪੀ ਨੂੰ ਬਦਲਣਾ ਪਵੇਗਾ। ਨਵਜੋਤ ਸਿੱਧੂ ਨੇ ਅੱਜ ਇੱਕ ਟਵੀਟ ਵਿਚ ਇਕਬਾਲ ਪ੍ਰੀਤ ਸਹੋਤਾ ਦੀ ਡੀਜੀਪੀ ਵਜੋਂ ਨਿਯੁਕਤੀ ’ਤੇ ਸਵਾਲ ਚੁੱਕੇ ਸਨ। ਅਤੇ ਐਡਵੋਕੇਟ ਜਨਰਲ ਸਬੰਧੀ ਵੀ ਨਾਖ਼ੁਸ਼ੀ ਜਾਹਰ ਕੀਤੀ ਸੀ। ਦਰਅਸਲ ਉਹ ਇਸ ਨਿਯੁਕਤੀ ਤੋਂ ਨਿਰਾਸ਼ ਹਨ। ਸਿੱਧੂ ਨੇ ਟਵੀਟ ਕਰਕੇ ਕਿਹਾ ਸੀ ਕਿ ਡੀਜੀਪੀ ਆਈਪੀਐਸ ਸਹੋਤਾ ਬਾਦਲ ਸਰਕਾਰ ਦੇ ਅਧੀਨ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਮੁਖੀ ਸਨ। ਉਨ੍ਹਾਂ ਨੇ ਗਲਤ ਤਰੀਕੇ ਨਾਲ ਦੋ ਸਿੱਖ ਨੌਜਵਾਨਾਂ ਨੂੰ ਬੇਅਦਬੀ ਲਈ ਫਸਾਇਆ ਤੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ। ਕਲ ਦੇ ਚਲ ਰਹੇ ਘਟਨਾ ਕਰਮ ਅਤੇ ਸਿੱਧੂ ਦੇ ਟਵੀਟ ਤੋਂ ਅਤੇ ਉਨ੍ਹਾਂ ਦੇ ਅਸਤੀਫ਼ੇ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਜਾਂ ਤਾਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਰਹਿਣਗੇ ਜਾਂ ਫਿਰ ਡੀਜੀਪੀ ਅਤੇ ਐਵੋਕੇਟ ਜਨਰਲ।