ਪਟਿਆਲਾ : ਪੰਜਾਬ ਸਰਕਾਰ ਵਲੋਂ ਸਬ-ਇੰਸਪੈਕਟਰਾਂ ਦੀਆਂ ਕੱਢੀਆਂ ਅਸਾਮੀਆਂ (Punjab Police sub inspector recruitment) ਨੂੰ ਭਰਨ ਲਈ ਲੰਘੇ ਦਿਨੀਂ ਲਈ ਜਾਣ ਵਾਲੀ ਪ੍ਰੀਖਿਆ ਦੇ ਮਦੇਨਜ਼ਰ ਪਟਿਆਲਾ ਸ਼ਹਿਰ ਦੇ ਥਾਣਾ ਅਨਾਜ ਮੰਡੀ ਥਾਣਾ ਦੇ ਕੋਲ ਬਣਾਏ ਗਏ ਪ੍ਰੀਖਿਆ ਕੇਂਦਰ ਵਿਚ ਕੁੱਝ ਵਿਅਕਤੀਆਂ ਵਲੋਂ ਪ੍ਰੀਖਿਆ ਸਿਸਟਮ ਨੂੰ ਹੀ ਹੈਕ ਕਰ ਲਿਆ ਗਿਆ, ਜਿਸ ਦਾ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਉਹਨਾਂ ਤੁਰੰਤ ਕਾਰਵਾਈ ਕੀਤੀ ਅਤੇ ਹੈਕਿੰਗ ਲਈ ਜਿੰਮੇਵਾਰ ਵਿਅਕਤੀਆਂ ਦੀ ਫੜੋ ਫੜੀ ਕੀਤੀ ਗਈ ਤਾਂ ਜੋ ਹੈਕਿੰਗ ਮਾਮਲੇ ਸਬੰਧੀ ਖੁਲਾਸਾ ਹੋ ਸਕੇ।
ਇਹ ਵੀ ਪੜ੍ਹੋ : ਟਿਊਸ਼ਨ 'ਤੇ ਗਏ ਲਾਪਤਾ ਹੋਏ 4 ਵਿਦਿਆਰਥੀ ਮ੍ਰਿਤਕ ਮਿਲੇ
ਦੱਸ ਦਈਏ ਕਿ ਪੰਜਾਬ ਪੁਲਿਸ ਦੀ ਸਬ-ਇੰਸਪੈਕਟਰ ਪ੍ਰੀਖਿਆ (Punjab Police sub inspector recruitment) ਹੈਕਿੰਗ ਮਾਮਲੇ ’ਚ ਪੁਲਿਸ ਵਲੋਂ 8ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਸ਼ੈਲੀ ਵਾਸੀ ਪਿੰਡ ਰਟੌਲਾ, ਹਰਦੀਪ ਸਿੰਘ ਵਾਸੀ ਲਾਡੀ ਫ਼ਤਿਹਪੁਰੀ, ਪ੍ਰਦੀਪ ਕੁਮਾਰ ਵਾਸੀ ਬਿਸ਼ਨ ਨਗਰ, ਜਸਵੀਰ ਸਿੰਘ ਵਾਸੀ ਗਿਆਨ ਕਾਲੋਨੀ, ਬਲਜਿੰਦਰ ਸਿੰਘ ਪਾਬਲਾ ਵਾਸੀ ਮੋਹਾਲੀ, ਸੁਖਵਿੰਦਰ ਸਿੰਘ ਵਾਸੀ ਮਨਿਆਣਾ, ਅੰਕਿਤ ਕੁਮਾਰ ਵਾਸੀ ਯੂ. ਪੀ. ਤੇ ਲਵਨੀਸ਼ ਗੁਪਤਾ ਵਾਸੀ ਸੰਗਰੂਰ ਵਜੋਂ ਹੋਈ ਹੈ ਜੋ ਕਿ 30 ਸਤੰਬਰ ਤਕ ਪੁਲਸ ਰਿਮਾਂਡ ’ਤੇ ਹਨ ਅਤੇ ਕੇਸ ’ਚ ਨਾਮਜ਼ਦ ਅਵਤਾਰ ਸਿੰਘ ਵਾਸੀ ਸੰਗਰੂਰ ਤੇ ਕਿਸ਼ਨ ਵਾਸੀ ਪੰਚਕੂਲਾ ਫ਼ਰਾਰ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ CIA ਸਟਾਫ਼ ਦੀ ਟੀਮ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭਲਕੇ ਪੰਜਾਬ ਆਉਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਰਨਗੇ ਵੱਡੇ ਐਲਾਨ
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ (Punjab Police sub inspector recruitment) ਜੋ ਥਾਣਾ ਅਨਾਜ ਮੰਡੀ ਦੇ ਨਾਲ ਹੀ ਬਣੇ ਪ੍ਰੀਖਿਆ ਕੇਂਦਰ ’ਚ ਲਈ ਜਾ ਰਹੀ ਸੀ ਨੂੰ ਹੀ ਮੁਲਜ਼ਮਾਂ ਵਲੋਂ ਥਾਣੇ ਤੋਂ ਕੁੱਝ ਕੁ ਕਦਮਾਂ ਦੀ ਦੂਰੀ ’ਤੇ ਹੈਕ ਕਰ ਲਿਆ ਗਿਆ ਸੀ ਤੇ ਉਮੀਦਵਾਰਾਂ ਨੂੰ ਪ੍ਰੀਖਿਆ ਕਰਵਾਈ ਜਾ ਰਹੀ ਸੀ।