ਚੰਡੀਗੜ੍ਹ: ਬੀਤੇ ਦਿਨੀ ਨਵੀਂ ਪੰਜਾਬ ਮੰਤਰੀ ਮੰਡਲ ਲਈ ਵਿਧਾਇਕਾਂ ਦੀ ਚੋਣ ਕਰ ਲਈ ਗਈ ਸੀ ਅਤੇ ਹੁਣ ਉਨ੍ਹਾਂ ਨੂੰ ਮਹਿਕਮੇ ਵੀ ਵੰਡ ਦਿਤੇ ਗਏ ਹਨ। ਦਰਅਸਲ ਸਭ ਤੋਂ ਅਹਿਮ ਗ੍ਰਹਿ ਮੰਤਰਾਲਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਜੀਲੈਂਸ ਦਾ ਮਹਿਕਮਾ ਆਪਣੇ ਕੋਲ ਰੱਖਿਆ ਹੈ। ਰਾਜਾ ਵੜਿੰਗ ਨੂੰ ਟਰਾਂਸਪੋਰਟ ਮਹਿਕਮਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਭਲਕੇ ਪੰਜਾਬ ਆਉਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਰਨਗੇ ਵੱਡੇ ਐਲਾਨ
ਇਸ ਤੋਂ ਇਲਾਵਾ ਰਾਜ ਕੁਮਾਰ ਵੇਰਕਾ ਨੂੰ ਸਮਾਜਿਕ ਨਿਆਂ ਤੇ ਅਨੁਸੂਚਿਤ ਮਹਿਕਮਾ, ਓਪੀ ਸੋਨੀ ਨੂੰ ਸਿਹਤ ਵਿਭਾਗ ਮਿਲਿਆ ਹੈ। ਆਈਟੀ ਕਾਮਰਸ ਤੇ ਇੰਡਸਟਰੀ ਵਿਭਾਗ ਗੁਰਕੀਰਤ ਕੋਟਲੀ ਨੂੰ ਦਿੱਤਾ ਗਿਆ ਹੈ। ਪਰਗਟ ਸਿੰਘ ਨੂੰ ਸਿੱਖਿਆ ਤੇ ਖੇਡਾਂ, ਰਾਣਾ ਗੁਰਜੀਤ ਸਿੰਘ ਨੂੰ ਤਕਨੀਕੀ ਸਿੱਖਿਆ ਮਹਿਕਮਾ ਦਿੱਤਾ ਗਿਆ ਹੈ।
👉 ਨਵੇਂ ਐਡਵੋਕੇਟ ਜਨਰਲ (ਏਜੀ) ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਛਿੜਿਆ
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ