ਚਾਉਕੇ : ਪੰਜਾਬ ਦੇ ਲੋਕਾਂ ਨੇ ਅਜਿਹਾ ਮੁੱਖ ਮੰਤਰੀ ਪਹਿਲੀ ਵਾਰ ਦੇਖਿਆ ਹੋਵੇਗਾ ਜਿਸ ਨੇ ਇਕ ਗਰੀਬ ਦੇ ਘਰ ਰੋਟੀ ਖਾਧੀ ਅਤੇ ਇਸ ਮੌਕੇ ਕਿਸੇ ਤਰ੍ਹਾਂ ਦਾ VIP ਕਲਚਰ ਨਜ਼ਰ ਨਹੀਂ ਆਇਆ। ਇਸੇ ਤਰ੍ਹਾਂ ਨਰਮੇ ’ਤੇ ਪਈ ਗੁਲਾਬੀ ਸੁੰਡੀ ਨੂੰ ਦੇਖਣ ਲਈ ਬੀਤੇ ਦਿਨੀਂ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਪਿੰਡ ਮੰਡੀ ਕਲਾਂ ਵਿਖੇ ਇਕ ਨਵੇਂ ਵਿਆਹੇ ਜੋੜੇ ਨੂੰ ਦੇਖ ਅਚਾਨਕ ਆਪਣੀ ਗੱਡੀ ਰੋਕ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਪੁੱਜੇ।
ਵਿਆਹ ਦੇ ਬੰਧਨ ’ਚ ਬੰਨ੍ਹੇ ਜੋੜੇ ਨੂੰ ਦੇਖ ਮੁੱਖ ਮੰਤਰੀ ਨੇ ਗੱਡੀ ਰੋਕੀ ਅਤੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਉਸ ਸਮੇਂ ਆਪਣੀ ਜੇਬ ’ਚੋਂ 1000 ਰੁਪਏ ਕੱਢ ਕੇ ਸ਼ਗਨ ਵੀ ਦਿੱਤਾ। ਇਸ ਦੌਰਾਨ ਉਨ੍ਹਾਂ (CM Charanjit Singh Channi) ਪਰਾਤ ’ਚ ਖੁਦ ਲੱਡੂ ਚੁੱਕ ਕੇ ਮੂੰਹ ਮਿੱਠਾ ਕੀਤਾ ਅਤੇ ਲਾੜੀ ਨੂੰ ਭੈਣ ਆਖ ਕੇ ਪੁਕਾਰਿਆ ਅਤੇ ਵਿਆਹ ਦੀ ਮੁਬਾਰਕਬਾਦ ਦਿੱਤੀ। ਇਸ ਤੋਂ ਬਾਅਦ ਮੁੱਖ ਮੰਤਰੀ ਦਾ ਕਾਫਲਾ ਅੱਗੇ ਕੂਚ ਕਰ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਬਨਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ (CM Charanjit Singh Channi) ਵਲੋਂ ਕਈ ਵੱਡੇ ਕਦਮ ਚੁੱਕੇ ਜਾ ਰਹੇ ਹਨ, ਜਿਨ੍ਹਾਂ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ।