ਚੰਡੀਗੜ੍ਹ: ਜਦੋਂ ਦੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਹਨ ਉਦੋਂ ਤੋਂ ਹੀ ਵੱਡੇ ਪੱਧਰ ਉਤੇ ਜਾਂ ਤਾਂ ਤਬਾਦਲੇ ਹੋ ਰਹੇ ਹਨ ਜਾਂ ਫਿਰ ਉਚ ਅਫ਼ਸਰਾਂ ਦੀ ਛੁੱਟੀ ਹੋ ਰਹੀ ਹੈ। ਹੁਣ ਪੰਜਾਬ ਦੇ ਡੀਜੀਪੀ ਨੇ ਹਾਲਾਤ ਨੂੰ ਵੇਖਦਿਆਂ ਪਹਿਲਾਂ ਹੀ ਛੁੱਟੀ ਦੀ ਅਰਜੀ ਦੇ ਦਿਤੀ ਹੈ। ਦਰਅਸਲ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਕ ਮਹੀਨੇ ਦੀ ਛੁੱਟੀ ਲਈ ਅਪਲਾਈ ਕੀਤਾ ਹੈ। ਹਟਾਏ ਜਾਣ ਦੀ ਸੰਭਾਵਨਾ ਦੇ ਚੱਲਦਿਆਂ ਕੈਪਟਨ ਸਰਕਾਰ ਦੇ DGP ਦਿਨਕਰ ਗੁਪਤਾ ਖੁਦ ਕਿਨਾਰੇ ਹੋਣ ਨੂੰ ਤਿਆਰ ਹਨ। ਇਥੇ ਦਸ ਦਈਏ ਕਿ ਦਿਨਕਰ ਗੁਪਤਾ ਦੀ ਮੁੱਖ ਸਕੱਤਰ ਪਤਨੀ ਵਿੰਨੀ ਮਹਾਜਨ ਨੂੰ ਚੰਨੀ ਸਰਕਾਰ ਪਹਿਲਾਂ ਹੀ ਹਟਾ ਚੁੱਕੀ ਹੈ। ਨਵੇਂ DGP ਦੇ ਨਾਂਅ 'ਤੇ ਫਿਲਹਾਲ ਪਾਰਟੀ 'ਚ ਇਕਰਾਏ ਨਹੀਂ ਬਣੀ ਹੈ। ਦਰਅਸਲ ਤਿੰਨ ਅਫਸਰਾਂ ਦੇ ਨਾਂਅ 'ਤੇ ਵਿਚਾਰ ਚਰਚਾ ਜਾਰੀ ਹੈ।