Friday, November 22, 2024
 

ਪੰਜਾਬ

ਪੰਜਾਬ ’ਚ ਪੈਰ ਧਰਦਿਆਂ ਹੀ ਮੁੱਖ ਮੰਤਰੀ ਚੰਨੀ ਨੂੰ ਫਿਰ ਬੁਲਾਇਆ ਦਿੱਲੀ

September 24, 2021 03:41 PM

ਚੰਡੀਗੜ੍ਹ : ਨਵੇਂ ਮੁੱਖ ਮੰਤਰੀ ਕਦੋਂ ਪੰਜਾਬ ਦੇ ਮਸਲੇ ਹੱਲ ਕਰਨਗੇ ਇਸ ਦਾ ਅੰਦਾਜਾ ਹਾਲੇ ਤਾਂ ਲਾਇਆ ਨਹੀਂ ਜਾ ਸਕਦਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਵਾਰ ਵਾਰ ਮੁੱਖ ਮੰਤਰੀ ਨੂੰ ਹਾਈਕਮਾਨ ਵਲੋਂ ਦਿੱਲੀ ਬੁਲਾਇਆ ਜਾ ਰਿਹਾ ਹੈ। ਹਾਲੇ ਅੱਜ ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿਚ ਪੈਰ ਹੀ ਧਰਿਆ ਸੀ ਕਿ ਫਿਰ ਤੋਂ ਦਿੱਲੀ ਤੋਂ ਬੁਲਾਵਾ ਆ ਗਿਆ ਹੈ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਤੜਕਸਾਰ ਤੋਂ ਦਿੱਲੀ ਤੋਂ ਵਾਪਸ ਪਰਤੇ ਸਨ ਕਿ ਉਨ੍ਹਾਂ ਨੂੰ ਫ਼ਿਰ ਹਾਈਕਮਾਨ ਦਾ ਸੱਦਾ ਆ ਗਿਆ ਹੈ, ਇਸ ਵਾਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਵੀ ਨਾਲ ਹੀ ਸੱਦਿਆ ਹੈ। ਇਥੇ ਦਸ ਦਈਏ ਕਿ ਬੀਤੇ ਦਿਨ ਮੁੱਖ ਮੰਤਰੀ ਚੰਨੀ ਨੂੰ ਇਕੱਲਿਆਂ ਹੀ ਸਦਿਆ ਗਿਆ ਸੀ। ਹੁਣ ਅੱਜ ਸ਼ਾਮ ਸਾਢੇ ਚਾਰ ਵਜੇ ਮੁੱਖ ਮੰਤਰੀ ਚੰਨੀ ਦਿੱਲੀ ਲਈ ਰਵਾਨਾ ਹੋਣਗੇ। ਇਸ ਦੌਰਾਨ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਦਿੱਲੀ ਵਾਰ-ਵਾਰ ਗੇੜਾ ਲਗਾਉਂਦੇ ਰਹਿਣਗੇ ਤਾਂ ਕੈਬਿਨਟ ਦਾ ਵਿਸਥਾਰ ਕਦੋਂ ਹੋਵੇਗਾ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜੇਕਰ ਕੈਬਨਿਟ ਦਾ ਵਿਸਥਾਰ ਹੋਣ ’ਚ ਦੇਰੀ ਹੋ ਰਹੀ ਹੈ, ਚੋਣਾਂ ਨੇੜੇ ਆ ਰਹੀਆਂ ਹਨ ਤਾਂ ਫ਼ਿਰ ਪੰਜਾਬ ਦੇ ਮਸਲੇ ਕਦੋਂ ਹੱਲ ਹੋਣਗੇ। ਦੱਸ ਦੇਈਏ ਕਿ ਮੁੱਖ ਮੰਤਰੀ ਦੀ 4 ਦਿਨਾਂ ਦਿੱਲੀ ਦੀ ਇਹ ਤੀਜੀ ਫੇਰੀ ਹੈ। ਪਹਿਲੀ ਫੇਰੀ ਮੰਗਲਵਾਰ, ਦੂਜੀ ਫੇਰੀ ਵੀਰਵਾਰ ਅਤੇ ਤੀਜੀ ਫੇਰੀ ਤੋਂ ਅੱਜ ਮੁੱਖ ਮੰਤਰੀ ਤੜਕਸਾਰ ਪਰਤੇ ਹੀ ਸਨ ਕਿ ਅੱਜ ਫਿਰ ਹਾਈਕਮਾਨ ਵਲੋਂ ਮੁੱਖ ਮੰਤਰੀ ਨੂੰ ਦਿੱਲੀ ਬੁਲਾਇਆ ਗਿਆ ਹੈ।

https://amzn.to/3CETfuj

 

Have something to say? Post your comment

 

ਹੋਰ ਪੰਜਾਬ ਖ਼ਬਰਾਂ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

 
 
 
 
Subscribe