ਚੰਡੀਗੜ੍ਹ : ਬੀਤੇ ਭਲਕ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਬਾਰ ਸਾਹਿਬ ਸ਼ੁਕਰਾਨੇ ਵਜੋਂ ਮੱਥਾ ਟੇਕਨ ਗਏ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉਨ੍ਹਾਂ ਨੂੰ ਸਨਮਾਨ ਵਜੋਂ ਸਿਰੋਪਾਉ ਨਹੀਂ ਦਿਤਾ । ਇਥੇ ਦਸ ਦਈਏ ਕਿ ਇਹੀ ਸ਼੍ਰੋਮਣੀ ਕਮੇਟੀ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਤਾਂ ਸਿਰੋਪਾਉ ਦੇਣ ਲੱਗੇ ਬਾਹੁਤ ਖ਼ੁਸ਼ ਸਨ ਪਰ ਚੰਨੀ ਵਾਰੀ ਪਤਾ ਨਹੀਂ ਉਨ੍ਹਾਂ ਨੂੰ ਸੱਪ ਕਿਉਂ ਸੁੰਘ ਗਿਆ। ਇਸ ਬਾਰੇ ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਨੇਜਮੈਂਟ ਵਲੋਂ ਸਿਰੋਪਾਉ ਨਾ ਦਿਤੇ ਜਾਣ ਵਾਲੀ ਸੋਚ ਨੂੰ ਮੰਦਭਾਗਾ ਦਸਿਆ ਅਤੇ ਕਿਹਾ ਕਿ ਜੇਕਰ ਦੇਸ਼ ਦੇ ਇਨ੍ਹਾਂ ਅੰਨਦਾਤਾ ਕਿਸਾਨਾਂ ਨੂੰ ਸੜਕਾਂ 'ਤੇ ਰੋਲਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰੋਪਾਉ ਦਿਤਾ ਜਾ ਸਕਦਾ ਹੈ ਤਾਂ ਚੰਨੀ ਨੂੰ ਸਿਰੋਪਾਉ ਨਾ ਦੇ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਮਾਜ ਦੇ ਗ਼ਰੀਬ ਵਰਗ ਨਾਲ ਬੇਇਨਸਾਫ਼ੀ ਕੀਤੀ ਹੈ।
👉 ਸਿੱਧੂ ਦੇ ਇਕ ਹੋਰ ਸਲਾਹਕਾਰ ਨੇ ਵੀ ਦਿੱਤਾ ਅਸਤੀਫਾ