ਚੰਡੀਗੜ੍ਹ: ਅੱਜ ਉਸ ਵੇਲੇ ਰੌਲਾ ਪੈ ਕਿਆ ਜਦੋਂ ਇਕ ਐਸਐਚਓ ਨੇ ਡਿਪਟੀ ਮੇਅਰ ਦੇ ਥੱਪੜ ਮਾਰ ਦਿਤਾ। ਦਰਅਸਲ ਮੋਗਾ ਤੋਂ ਇੱਕ ਵੀਡੀਉ ਸਾਹਮਣੇ ਆਇਆ ਹੈ ਜਿਸ ਵਿੱਚ ਲੁਧਿਆਣਾ ਪੁਲਿਸ ਦੇ ਐਸਐਚਓ ਨੇ ਮੋਗਾ ਦੇ ਡਿਪਟੀ ਮੇਅਰ ਦੇ ਹੀ ਥੱਪੜ ਜੜ ਦਿੱਤਾ। ਇਸ ਘਟਨਾ ਮਗਰੋਂ ਵੀਡੀਆ ਅੱਗ ਵਾਂਗ ਫੈਲ ਗਿਆ ਅਤੇ ਲੋਕ ਲੁਧਿਆਣਾ ਪੁਲਿਸ ਮੁਲਾਜ਼ਮਾਂ ਦਾ ਵਿਰੋਧ ਕਰਨ ਲਈ ਇਕੱਠੇ ਹੋ ਗਏ। ਗੱਲ ਇਸ ਤਰ੍ਹਾਂ ਸੀ ਕਿ ਲੁਧਿਆਣਾ ਪੁਲਿਸ ਇੱਕ ਚੋਰੀ ਦਾ ਮੋਟਰਸਾਈਕਲ ਰਿਕਵਰ ਕਰਨ ਲਈ ਮੋਗਾ ਆਈ ਸੀ। ਇਸ ਦੌਰਾਨ ਲੁਧਿਆਣਾ ਪੁਲਿਸ ਦੇ ਐਸਐਚਓ ਕੁਲਦੀਪ ਸਿੰਘ ਨੇ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਥੱਪੜ ਮਾਰ ਦਿੱਤਾ। ਇਸ ਮਗਰੋਂ ਮੋਗਾ ਵਾਸੀ ਲੁਧਿਆਣਾ ਪੁਲਿਸ ਦਾ ਘਿਰਾਉ ਕਰਨ ਲਈ ਇਕੱਠੇ ਹੋ ਗਏ। ਸਥਿਤੀ ਨੂੰ ਵੇਖਦੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ। ਥੱਪੜ ਮਾਰਨ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਅਤੇ ਤੇਜ਼ੀ ਨਾਲ ਵਾਈਰਲ ਵੀ ਹੋ ਗਈ। ਹੁਣ ਵੇਖਣਾ ਹੋਏਗਾ ਇਸ ਮਾਮਲੇ ਵਿੱਚ ਅਗੇ ਕੀ ਕਾਰਵਾਈ ਕੀਤੀ ਜਾਂਦੀ ਹੈ।