ਆਸਟ੍ਰੇਲੀਆ : ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ 'ਚ 6.0 ਤੀਬਰਤਾ ਨਾਲ ਜ਼ਬਰਦਸਤ ਭੂਚਾਲ ਆਉਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਭੂਚਾਲ ਕਾਰਨ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਜਾਣਕਾਰੀ ਮਿਲੀ ਹੈ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6 ਵਜੇ ਭੂਚਾਲ ਨਾਲ ਆਸਟ੍ਰੇਲੀਆ ਦਾ ਇਹ ਦੂਜਾ ਸਭ ਤੋਂ ਵੱਡਾ ਸ਼ਹਿਰ ਕੰਬ ਗਿਆ। ਭੂਚਾਲ ਦਾ ਕੇਂਦਰ ਮੈਲਬਰਨ ਤੋਂ ਕਰੀਬ 200 ਕਿਲੋਮੀਟਰ ਉੱਤਰ-ਪੂਰਬ 'ਚ ਵਿਕਟੋਰੀਆ ਸੂਬੇ ਦੇ ਮੈਨਸਫੀਲਡ ਨੇੜੇ ਸੀ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਝਟਕੇ ਸੈਂਕੜੇ ਕਿਲੋਮੀਟਰ ਤੱਕ ਮਹਿਸੂਸ ਕੀਤੇ ਗਏ।