Friday, November 22, 2024
 

ਪੰਜਾਬ

ਕੈਪਟਨ ਅਮਰਿੰਦਰ ਸਿੰਘ ਹੁਣ ਕਰਨਗੇ ਕੁੱਝ ਵੱਡਾ

September 19, 2021 11:41 AM

ਚੰਡੀਗੜ੍ਹ: ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਦਾ ਹੁਣ ਕਾਂਗਰਸ ਵਿੱਚ ਰਹਿਣਾ ਔਖਾ ਹੈ। ਇੱਕ ਪਾਸੇ ਪੰਜਾਬ ਕਾਂਗਰਸ ਵਿੱਚ ਕੈਪਟਨ ਦੇ ਵਿਰੋਧੀ ਧੜੇ ਦੀ ਚੜ੍ਹਤ ਹੈ ਤੇ ਦੂਜੇ ਪਾਸੇ ਹਾਈਕਮਾਨ ਵੀ ਹੁਣ ਕੈਪਟਨ ਦਾ ਸਾਥ ਨਹੀਂ ਦੇ ਰਹੀ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਕਮਾਨ ਹੁਣ ਨਵਜੋਤ ਸਿੱਧੂ ਦੇ ਹੱਥ ਹੈ ਤੇ ਮੁੱਖ ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਕੈਪਟਨ ਨੂੰ ਸਿਰਫ ਇੱਕ ਵਿਧਾਇਕ ਵਜੋਂ ਸਿੱਧੂ ਨਾਲ ਚੱਲਣਾ ਔਖਾ ਹੋਏਗਾ। ਅੱਜ ਦੇ ਦਿਨ ਤਕ ਕਾਰਜਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਦੇਣ ਵੇਲੇ ਬੋਲਿਆ ਸੀ ਕਿ ਉਨ੍ਹਾਂ ਨੂੰ ਜਲੀਲ ਕੀਤਾ ਗਿਆ ਹੈ ਅਤੇ ਉਹ ਅਪਮਾਨਤ ਮਹਿਸੂਸ ਕਰ ਰਹੇ ਹਨ। ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਕੁੱਝ ਵੱਡਾ ਕਰਨ ਜਾ ਰਹੇ ਹਨ। ਚਰਚਾ ਇਹ ਵੀ ਹੈ ਕਿ ਉਹ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ ਕਿਉਂਕਿ BJP ਨੇ ਕੈਪਟਨ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਕੈਪਟਨ ਨੇ ਕਿਹਾ ਹੈ ਕਿ ਉਹ ਫ਼ੌਜੀ ਹਨ ਤੇ ਫ਼ੌਜ ਵਿੱਚ ਟਾਸਕ ਦਿੱਤੇ ਜਾਂਦੇ ਹਨ। ਇੱਕ ਟਾਸਕ ਖ਼ਤਮ ਹੁੰਦਾ ਹੈ ਤਾਂ ਦੂਜਾ ਸ਼ੁਰੂ ਹੋ ਜਾਂਦਾ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦਾ ਸਿਆਸੀ ਜੀਵਨ ਅਜੇ ਖ਼ਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਕਾਂਗਰਸ ਵਿਚ ਹੀ ਹਨ ਪਰ ਉਨ੍ਹਾਂ ਲਈ ਸਿਆਸੀ ਰਾਹ ਖੁੱਲ੍ਹੇ ਹੋਏ ਹਨ। ਇਸ ਤੋਂ ਸਪਸ਼ਟ ਹੈ ਕਿ ਕੈਪਟਨ ਅਗਲੇ ਦਿਨਾਂ ਵਿੱਚ ਕੋਈ ਵੱਡਾ ਫੈਸਲਾ ਲੈਣਗੇ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

 
 
 
 
Subscribe