ਚੰਡੀਗੜ੍ਹ : ਪੰਜਾਬ ਕਾਂਗਰਸ ਪਾਰਟੀ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਹੋ ਰਹੀ ਉਥਲ-ਪੁਥਲ ਨੂੰ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇ ਕੇ ਖਤਮ ਕਰ ਦਿੱਤਾ ਗਿਆ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਪਰਿਵਾਰ ਵਿੱਚੋਂ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਗਿਆ ਹੈ ਉਥੇ ਹੀ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਚੌਥੀ ਵਾਰ ਰਾਸ਼ਟਰੀ ਰਾਇਫਲ ਸੰਘ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਇਸ ਰਾਸ਼ਟਰੀ ਰਾਇਫਲਸ ਸੰਘ ਨੂੰ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਸੰਘ ਤੋਂ ਮਾਨਤਾ ਪ੍ਰਾਪਤ ਹੈ। ਉੱਥੇ ਹੀ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਇਸ ਅਹੁਦੇ ਉੱਪਰ ਚਾਰ ਸਾਲ ਲਈ 2021 ਤੋਂ 2025 ਤੱਕ ਬਣੇ ਰਹਿਣਗੇ। ਜਿੱਥੇ ਉਨ੍ਹਾਂ ਨੂੰ ਇਸ ਰਾਸ਼ਟਰੀ ਰਾਇਫਲ ਸੰਘ ਦਾ ਚੌਥੀ ਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਥੇ ਹੀ ਰਣਦੀਪ ਮਾਨ ਖਜਾਨਚੀ ਬਣੇ ਹਨ।
ਉਨ੍ਹਾਂ ਨੂੰ ਪ੍ਰਧਾਨ ਬਣਾਏ ਜਾਣ ਦਾ ਐਲਾਨ ਅੱਜ ਕੀਤਾ ਗਿਆ ਹੈ ਜਿੱਥੇ ਮੋਹਾਲੀ ਵਿੱਚ ਹੋਈਆਂ ਚੋਣਾਂ ਵਿੱਚ ਕੰਵਰ ਸੁਲਤਾਨ ਸਿੰਘ ਨੇ ਡੀ ਵੀ ਸੀਤਾਰਾਮ ਰਾਵ ਨੂੰ ਹਰਾਇਆ ਹੈ ਅਤੇ ਜਨਰਲ ਸਕੱਤਰ ਬਣੇ ਹਨ। ਉਥੇ ਹੀ 54 ਸਾਲਾ ਰਣਇੰਦਰ ਸਿੰਘ ਵੱਲੋਂ ਇਨ੍ਹਾਂ ਚੋਣਾਂ ਵਿਚ ਬੀ ਐਸ ਪੀ ਦੇ ਸੰਸਦ ਮੈਂਬਰ ਸ਼ਾਮ ਸਿੰਘ ਯਾਦਵ ਨੂੰ 56-3 ਨਾਲ ਹਰਾ ਕੇ ਚੌਥੀ ਵਾਰ ਇਸ ਅਹੁਦੇ ਤੇ ਕਬਜ਼ਾ ਹਾਸਲ ਕੀਤਾ ਗਿਆ ਹੈ। ਜਿਸ ਨਾਲ ਪਰਿਵਾਰ ਵਿਚ ਖੁਸ਼ੀ ਦੇਖੀ ਜਾ ਰਹੀ ਹੈ।