Monday, November 25, 2024
 
BREAKING NEWS
किसान नेता जगजीत सिंह डल्लेवाल ने अपनी सारी जमीन-जायदाद परिवार के सदस्यों (बेटे, पुत्रवधु, पौते) के नाम कराईਮਾਹਰਾਂ ਵੱਲੋਂ ਰੱਦ ਕਰਨ ਦੇ ਬਾਵਜੂਦ ਸਿੱਧੂ ਨੇ ਕੈਂਸਰ ਦੇ ਇਲਾਜ ਲਈ ਜਾਰੀ ਕੀਤਾ ਡਾਈਟ ਪਲਾਨਭਿਆਨਕ ਸੜਕ ਹਾਦਸਾ, ਬੋਲੇਰੋ ਬੱਸ ਦੀ ਟੱਕਰ 'ਚ 5 ਲੋਕਾਂ ਦੀ ਮੌਤਏਕਨਾਥ ਸ਼ਿੰਦੇ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਚੁਣੇਨਿੱਝਰ ਮਾਮਲੇ ਦੇ ਦੋਸ਼ੀਆਂ 'ਤੇ ਸੁਪਰੀਮ ਕੋਰਟ 'ਚ ਸਿੱਧਾ ਮੁਕੱਦਮਾ ਚਲਾਏਗਾ ਕੈਨੇਡਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਨਵੰਬਰ 2024)IPL ਨਿਲਾਮੀ 2025 : ਪੰਜਾਬ ਕਿੰਗਜ਼ ਨੇ ਅਰਸ਼ਦੀਪ-ਯੁਜਵੇਂਦਰ ਨੂੰ 18-18 ਕਰੋੜ 'ਚ ਖਰੀਦਿਆIPL ਨਿਲਾਮੀ 2025 : IPL ਇਤਿਹਾਸ ਦਾ ਸਭ ਤੋਂ ਮਹਿੰਗਾ ਸਪਿਨਰ ਬਣਿਆ ਇਹ ਖਿਡਾਰੀਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਫਿਰ ਸ਼ੇਅਰ ਕੀਤੀ ਇੱਕ ਗੁਪਤ ਪੋਸਟਕੀ ਤੁਸੀਂ ਵਿਟਾਮਿਨ ਬੀ12 ਦੀ ਕਮੀ ਦੇ ਸ਼ਿਕਾਰ ਹੋ ? 21 ਦਿਨਾਂ ਲਈ ਹਰ ਰੋਜ਼ ਸੂਪ ਪੀਓ

ਰਾਸ਼ਟਰੀ

ਬਾਰਸ਼ ਪੈਣ ਦੀ ਸੰਭਾਵਨਾ

September 18, 2021 08:02 AM

ਚੰਡੀਗੜ੍ਹ : ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ 19 ਤੇ 20 ਸਤੰਬਰ ਨੂੰ ਉੱਤਰਾਖੰਡ 'ਚ ਛਿੱਟਪੁੱਟ ਦੀ ਭਾਰੀ ਸੰਭਾਵਨਾ ਹੈ। ਹਰਿਆਣਾ ਤੇ ਚੰਡੀਗੜ੍ਹ 'ਚ ਵੀ ਬਾਰਸ਼ ਦੀ ਸੰਭਾਵਨਾ ਹੈ। ਪਰ ਸ਼ੁੱਕਰਵਾਰ ਤੋਂ ਬਾਅਦ ਇਸ 'ਚ ਕਮੀ ਦੱਸੀ ਗਈ ਹੈ। ਅਗਲੇ ਪੰਜ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਹੋਰ ਹਿੱਸਿਆਂ 'ਚ ਹਲਕੀ ਤੋਂ ਮੱਧਮ ਬਾਰਸ਼ ਦੀ ਸੰਭਾਵਨਾ ਹੈ। IMD ਨੇ ਕਿਹਾ ਕਿ 18 ਤੋਂ 20 ਸਤੰਬਰ ਤਕ ਓੜੀਸਾ ਤੇ ਪੱਛਮੀ ਬੰਗਾਲ 'ਚ ਵਿਆਪਕ ਰੂਪ ਤੋਂ ਬਾਰ ਤੇ ਵੱਖ-ਵੱਖ ਖੇਤਰਾਂ 'ਚ ਭਾਰੀ ਬਾਰਸ਼ ਦੇ ਨਾਲ ਬਾਰਸ਼ ਦੀਆਂ ਗਤੀਵਿਧੀਆਂ ਵਧਣ ਦੀ ਸੰਭਾਵਨਾ ਹੈ। IMD ਨੇ 2021 'ਚ ਪੂਰੇ ਭਾਰਤ 'ਚ ਸਾਰੇ ਸਥਾਨਾਂ ਲਈ ਮਾਨਸੂਨ ਦੀ ਆਮਦ ਤੇ ਵਾਪਸੀ ਦੀਆਂ ਨਵੀਆਂ ਤਾਰੀਖਾਂ ਦਾ ਐਲਾਨ ਕੀਤਾ ਸੀ। ਜਿਸ ਦੇ ਮੁਤਾਬਕ ਮਾਨਸੂਨ ਅੱਜ ਤੋਂ ਉੱਤਰ ਪੱਛਮੀ ਭਾਰਤ ਤੋਂ ਆਪਣੀ ਵਾਪਸੀ ਸ਼ੁਰੂ ਕਰਦਾ ਹੈ। ਜੋ ਕਿ ਮੌਜੂਦਾ ਪਹਿਲੀ ਸਤੰਬਰ ਦੇ ਮੁਕਾਬਲੇ 2 ਹਫ਼ਤੇ ਦੀ ਦੇਰੀ ਨਾਲ ਹੈ। ਅੱਜ ਪੂਰਬੀ ਰਾਜਸਥਾਨ ਤੇ ਗੁਜਰਾਤ 'ਚ ਬਾਰਸ਼ ਦੀਆਂ ਗਤੀਵਿਧੀਆਂ ਚ ਤੇਜ਼ੀ ਆਵੇਗੀ ਤੇ ਅੱਜ ਤੋਂ ਪੂਰਬੀ ਭਾਰਤ 'ਚ ਫਿਰ ਤੋਂ ਬਾਰਸ਼ ਦੀ ਸੰਭਾਵਨਾ ਹੈ। ਉੱਥੇ ਹੀ ਦਿੱਲੀ-ਐਨਸੀਆਰ 'ਚ ਹਲਕੀ ਬਾਰਸ਼ ਦੀ ਸੰਭਾਵਨਾ ਹੈ ਤੇ ਇਸ ਤੋਂ ਬਾਅਦ ਬਾਰਸ਼ 'ਚ ਕਮੀ ਆਵੇਗੀ। ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਤਕ ਪਹੁੰਚਣ ਦੇ ਨਾਲ ਸ਼ੁੱਕਰਵਾਰ ਮੌਸਮ ਹੁੰਮਸ ਭਰਿਆ ਰਿਹਾ।
ਆਈਐਮਡੀ (IMD) ਨੇ ਅੱਜ ਦਿੱਲੀ 'ਚ ਬੱਦਲ ਛਾਏ ਰਹਿਣ ਦੇ ਨਾਲ ਹੀ ਗਰਜ ਦੇ ਨਾਲ ਛਿੱਟੇ ਪੈਣ ਤੇ ਹਲਕੀ ਤੋਂ ਮੱਧਮ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 33 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਵਿਭਾਗ ਨੇ 18-20 ਸਤੰਬਰ ਲਈ ਗ੍ਰੀਨ ਅਲਰਟ ਤੇ 21-22 ਸਤੰਬਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਯੈਲੋ ਗੰਭੀਰ ਮੌਸਮ ਦਾ ਸੰਕੇਤ ਹੈ।

 

 

Have something to say? Post your comment

 
 
 
 
 
Subscribe