Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਗਾਇਕ ਸਿਮਰਨ ਕੌਰ ਧਾਂਦਲੀ ਦਾ ਇੰਸਟਾਗ੍ਰਾਮ ਅਕਾਉਂਟ ਸਸਪੈਂਡ

September 17, 2021 06:38 PM

ਖਾਸ ਗੀਤ ਨਾਲ ਜੁੜਿਆ ਵਿਵਾਦ

ਚੰਡੀਗੜ੍ਹ : ਪੰਜਾਬੀ ਗਾਇਕਾ ਸਿਮਰਨ ਕੌਰ ਧਾਂਦਲੀ ਦਾ ਇਕ ਗੀਤ ‘ਲਹੂ ਦੀ ਆਵਾਜ਼’ ਅੱਜਕੱਲ ਵਾਧੂ ਚਰਚਾ ਵਿੱਚ ਹੈ। ਇਸ ਗੀਤ ਦੇ ਬੋਲ ਕੁੜੀਆਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਉਨ੍ਹਾਂ ਦੇ ਪਹਿਰਾਵੇ ’ਤੇ ਟਿੱਪਣੀ ਕਰਦੇ ਹਨ। ਇਸ ਗੀਤ ਵਿੱਚ ਸਿਮਰਨ ਕੌਰ ਨੇ ਪੰਜਾਬ ਦੇ ਪੁਰਾਣੇ ਸੱਭਿਆਚਾਰ ਵੇਲੇ ਅਤੇ ਮੌਜੂਦਾ ਸਮੇਂ ਦੀਆਂ ਕੁੜੀਆਂ ਦੀ ਤੁਲਨਾ ਕੀਤੀ ਹੈ। ਉਨ੍ਹਾਂ ਦੇ ਤਾਜ਼ਾ ਗੀਤ ‘ਲਹੂ ਦੀ ਆਵਾਜ਼’ ਦੇ ਵੀਡੀਉ ’ਚ ਭਾਵੇਂ ਉਨ੍ਹਾਂ ਕੁੜੀਆਂ ਦੇ ਚਿਹਰੇ ਲੁਕਾਏ ਹੋਏ ਹਨ, ਜਿਨ੍ਹਾਂ ਦਾ ਜ਼ਿਕਰ ਸਿਮਰਨ ਵੱਲੋਂ ਗੀਤ ਵਿੱਚ ਕੀਤਾ ਜਾ ਰਿਹਾ ਹੈ ਪਰ ਕਈ ਥਾਂਵਾਂ ’ਤੇ ਪਛਾਣ ਨਜ਼ਰ ਵੀ ਆ ਰਹੀ ਹੈ। ਸੋਸ਼ਲ ਮੀਡੀਆ ’ਤੇ ਇਸ ਗੀਤ ਦੇ ਵਿਸ਼ੇ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਕਈ ਲੋਕ ਸਿਮਰਨ ਦਾ ਪੱਖ ਲੈ ਰਹੇ ਹਨ ਅਤੇ ਕਈ ਲੋਕ ਸਿਮਰਨ ਦੇ ਇਸ ਗੀਤ ’ਤੇ ਸਵਾਲ ਚੁੱਕ ਰਹੇ ਹਨ।
ਇਹ ਗੀਤ ਸਿਮਰਨ ਕੌਰ ਦੇ ਯੂਟਿਊੂਬ ਚੈਨਲ ’ਤੇ 13 ਸਤੰਬਰ ਨੂੰ ਰਿਲੀਜ਼ ਹੋਇਆ ਸੀ। ਹੁਣ ਤੱਕ ਇਸ ਗੀਤ ਨੂੰ 21 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਗੀਤ ਨੂੰ ਲੈ ਕੇ ਲੋਕਾਂ ਦੀਆਂ ਪ੍ਰਤਿਕਿਰਿਆਵਾਂ ਵੱਖੋ-ਵੱਖਰੀਆਂ ਹਨ। ਦਾਅਵਾ ਹੈ ਕਿ 16 ਸਤੰਬਰ ਦੀ ਸ਼ਾਮ ਨੂੰ ਸਿਮਰਨ ਕੌਰ ਦਾ ਢਾਈ ਲੱਖ ਤੋਂ ਵੱਧ ਫੋਲੋਅਰਜ਼ ਵਾਲਾ ਇੰਸਟਾਗ੍ਰਾਮ ਅਕਾਊਂਟ ਸਸਪੈਂਡ ਹੋ ਗਿਆ ਹੈ। ਹਾਲਾਂਕਿ, ਇਹ ਉਨ੍ਹਾਂ ਦਾ ਵੈਰੀਫ਼ਾਈਡ ਅਕਾਊਂਟ ਨਹੀਂ ਹੈ ਪਰ ਹੁਣ ਇਸ ਅਕਾਉਂਟ ਰੀਕਵਰ ਕਰਨ ਵਿੱਚ ਲੱਗੇ ਹੋਏ ਹਨ।
ਗੀਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਛਿੜੀ ਹੋਈ ਹੈ। ਕੋਈ ਸਿਮਰਨ ਦੇ ਗਾਣੇ ਦੀ ਤਾਰੀਫ਼ ਕਰ ਰਿਹਾ ਹੈ ਤਾਂ ਕੋਈ ਆਲੋਚਨਾ। ਟਵਿੱਟਰ ਯੂਜ਼ਰ ਗੁਰਲੀਨ ਕੌਰ ਲਿਖਦੇ ਹਨ ਕਿ ਗੀਤ ਲਹੂ ਦੀ ਆਵਾਜ਼ ਦੀ ਤਾਰੀਫ਼ ਹੋਣੀ ਚਾਹੀਦੀ ਹੈ, ਕਿਉਂਕਿ ਸਿਮੀਰਨ ਤੱਥ ਦੱਸ ਰਹੇ ਹਨ।
ਨਿਕੀਤਾ ਆਜ਼ਾਦ ਨੇ ਟਵੀਟ ਕੀਤਾ ਕਿ ਸਿਮਰਨ ਕੌਰ ਧਾਦਲੀ ਦਾ ਨਵਾਂ ਗੀਤ ਬਹੁਤ ਹੀ ਖ਼ਰਾਬ ਹੈ। ਉਹ ਲਿਖਦੇ ਹਨ ਕਿ ਇਹ ਰੇਪ ਸੱਭਿਆਚਾਰ ਦੀ ਵਡਿਆਈ ਕਰਦਾ ਹੈ, ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਸ਼ਰਮਸਾਰ ਕਰਦਾ ਹੈ, ਬਲਾਤਕਾਰ ਲਈ ਔਰਤਾਂ ਦੇ ਕੱਪੜਿਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ।
ਟਵਿੱਟਰ ’ਤੇ ਹੀ ਰੁਪਿੰਦਰ ਨੇ ਲਿਖਿਆ ਕਿ ਇਹ ਗੀਤ ਬਹੁਤਿਆਂ ਦੇ ਮੂੰਹ ’ਤੇ ਚਪੇੜ ਵਾਂਗ ਵੱਜਿਆ ਹੋਣਾ। ਡਾ. ਰਵਨੀਤ ਕੌਰ ਨਾਮ ਦੇ ਯੂਜ਼ਰ ਨੇ ਲਿਖਿਆ ਕਿ ਜਦੋਂ ਮੈਂ ਇਹ ਸੋਚਿਆ ਕਿ ਸਿਮਰਨ ਪੰਜਾਬੀ ਸੰਗੀਤ ਦਾ ਮੁਹਾਂਦਰਾ ਔਰਤਾਂ ਲਈ ਬਦਲੇਗੀ ਤਾਂ ਉਸ ਨੇ ਔਰਤਾਂ ਨੂੰ ਸ਼ਰਮਸਾਰ ਕਰਨ ਲਈ ਗੀਤ ਕੱਢਿਆ। ਆਖ਼ਰੀ ਚੀਜ਼ ਜੋ ਮੈਂ ਦੇਖਣਾ ਚਾਹਾਂਗੀ, ਉਹ ਹੈ ਔਰਤ ਦਾ ਔਰਤ ਖ਼ਿਲਾਫ਼ ਲਿਖਣਾ।
ਦਿ ਬੇਗਜ਼ੀ ਨਾ ਦੇ ਯੂਜ਼ਰ ਨੇ ਲਿਖਿਆ ਕਿ ਟਵਿੱਟਰ ਉੱਤੇ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕੁਝ ਲੋਕ ਸਿਮਰਨ ਦਾ ਗੀਤ ਸਹਿਣ ਨਹੀਂ ਕਰ ਸਕਦੇ। ਮੈਨੂੰ ਇਹ ਸਮਝ ਨਹੀਂ ਆਉਂਦਾ, ਕੋਈ ਕੱਪੜਾ ਪਹਿਨਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਸ਼ਕਤ ਹੋ ਰਹੇ ਹੋ। ਲੋਕ ਸਿਰਫ਼ ਵੈਧਤਾ ਅਤੇ ਅਟੈਂਸਨ ਲੈਣ ਲਈ ਤਸਵੀਰਾਂ ਪਾਉਂਦੇ ਹਨ ਅਤੇ ਖ਼ੁਦ ਦੀ ਇਸ਼ਤਿਹਾਰਬਾਜ਼ੀ ਕਰਦੇ ਹਨ। ਸੱਚ ਦੁੱਖ ਪਹੁੰਚਾਉਂਦਾ ਹੈ।
ਹੈਰੀ ਢੀਂਡਸਾ ਨੇ ਲਿਖਿਆ ਕਿ ਬੈਸਟ ਗੀਤ ਉਹ ਹੈ ਜੋ ਤੁਹਾਡੇ ਰੌਂਗਟੇ ਖੜ੍ਹੇ ਕਰ ਦੇਵੇ ਅਤੇ ਤੁਹਾਨੂੰ ਰੁਵਾ ਦੇਵੇ ਜਾਂ ਫ਼ਿਰ ਤੁਹਾਨੂੰ ਜਵਾਬ ਲੱਭਣ ਵਿੱਚ ਮਦਦ ਕਰੇ। ਸਿਮਰਨ ਆਪਣੇ ਬਾਰੇ ਦਸੰਬਰ 2019 ਦੀ ਇੱਕ ਇੰਟਰਵੀਊ ਵਿੱਚ ਦੱਸਦੇ ਹਨ ਕਿ ਬਚਪਨ ਤੋਂ ਗਾਉਣ ਤੇ ਲਿਖਣ ਦਾ ਸ਼ੌਕ ਸੀ ਅਤੇ ਲੋਕਾਂ ਨੇ ਇਸ ਚੀਜ਼ ਦੀ ਤਾਰੀਫ਼ ਕੀਤੀ।
ਉਨ੍ਹਾਂ ਦੱਸਿਆ ਕਿ ਲੋਕਾਂ ਨੇ ਹੱਲਾਸ਼ੇਰੀ ਦਿੱਤੀ ਕਿ ਇਸ ਖ਼ੇਤਰ ਵਿੱਚ ਉਹ ਵਧੀਆ ਕਰ ਸਕਦੇ ਹਨ। ਉਨ੍ਹਾਂ ਮੁਤਾਬਕ ਲਗਭਗ 2017 ਤੋਂ ਉਹ ਦੋਸਤਾਂ, ਪਰਿਵਾਰਕ ਤੇ ਕਾਲਜ ਪ੍ਰੋਗਰਾਮਾਂ ਵਿੱਚ ਗਾਉਂਦੇ ਸਨ। ਗਾਇਕੀ ਬਾਰੇ ਟ੍ਰੇਨਿੰਗ ਸਬੰਧੀ ਉਹ ਦੱਸਦੇ ਹਨ ਕਿ ਰਿਆਜ਼ ਦੇ ਨਾਲ-ਨਾਲ ਉਨ੍ਹਾਂ 3-4 ਮਹੀਨੇ ਸੰਗੀਤ ਵੀ ਸਿੱਖਿਆ ਹੈ। ਸਿਮਰਨ ਮੁਤਾਬਕ ਉਹ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹਨ ਅਤੇ ਉਨ੍ਹਾਂ ਦੇ ਪਰਿਵਾਰ ਜਾਂ ਰਿਸ਼ਤੇਦਾਰੀ ਵਿੱਚ ਸੰਗੀਤ ਖ਼ੇਤਰ ਵਿੱਚ ਕੋਈ ਨਹੀਂ ਹੈ। ਇਸੇ ਤਰ੍ਹਾਂ ਅਗਸਤ 2019 ਦੀ ਇੱਕ ਹੋਰ ਇੰਟਰਵੀਊ ਵਿੱਚ ਸਿਮਰਨ ਦੱਸਦੇ ਹਨ ਕਿ ਉਨ੍ਹਾਂ ਦਾ ਸਬੰਧ ਹਰਿਆਣਾ ਦੇ ਸ਼ਹਿਰ ਅੰਬਾਲਾ ਤੋਂ ਹੈ।
ਉਨ੍ਹਾਂ ਮੁਤਾਬਕ ਸਾਰੀ ਪੜ੍ਹਾਈ ਚੰਡੀਗੜ੍ਹ ਤੋਂ ਹੋਈ ਹੈ ਅਤੇ ਪਹਿਲਾਂ ਉਨ੍ਹਾਂ ਨੇ ਗਾਉਣਾ ਸ਼ੁਰੂ ਕੀਤਾ ਅਤੇ ਫ਼ਿਰ ਅੱਠਵੀਂ ਜਮਾਤ ਤੋਂ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਮੁਤਾਬਕ ਸਭ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਕਵਿਤਾ ਲਿਖੀ ਸੀ। ਲੰਘੇ ਦੋ ਸਾਲਾਂ ਦੌਰਾਨ ਉਨ੍ਹਾਂ ਦੇ ਕਈ ਗੀਤ ਮੁਕੰਮਲ ਤੌਰ ’ਤੇ ਰਿਕਾਰਡ ਹੋਏ ਅਤੇ ਵੀਡੀਓਜ਼ ਵੀ ਬਣੀਆਂ। ਇਨ੍ਹਾਂ ਵਿੱਚੋਂ ਹੀ ਫ਼ਰਵਰੀ 2021 ਵਿੱਚ ਆਇਆ ਗੀਤ ‘ਬਰੂਦ ਵਰਗੀ’ ਗੀਤ ਉੱਤੇ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਇੱਕ ਵੀਡੀਉ ਵਾਇਰਲ ਹੋਣ ਤੋਂ ਬਾਅਦ ਇਸ ਗੀਤ ਦੀ ਚਰਚਾ ਹੋਰ ਵੱਧ ਗਈ।

 

Have something to say? Post your comment

Subscribe