Saturday, January 18, 2025
 

ਸੰਸਾਰ

ਕੱਦ ਵਧਾਉਣ ਦੇ ਚੱਕਰ ’ਚ ਗੋਡੇ-ਗਿੱਟੇ ਪਏ ਖ਼ਤਰੇ ਵਿਚ

September 13, 2021 05:09 PM

ਬੀਜਿੰਗ : ਚੀਨੀਆਂ ਦਾ ਕੱਦ ਬਹੁਤ ਜ਼ਿਆਦਾ ਲੰਮਾ ਨਹੀਂ ਹੁੰਦਾ। ਅਜਿਹੇ ਵਿਚ ਉਥੋਂ ਦੇ ਇਕ ਸੂਬੇ ਜ਼ੈਨਜ਼ਿਆਂਗ ਵਿਚ ਇਕ ਮਾਂ ਨੇ ਅਪਣੀ ਬੇਟੀ ਦਾ ਕੱਦ ਵਧਾਉਣ ਦੀ ਇੱਛਾ ਸੀ। ਇਸੇ ਇੱਛਾ ਨੂੰ ਲੈ ਕੇ ਉਹ ਅਪਣੀ ਬੇਟੀ ਤੋਂ ਏਨੀ ਜ਼ਿਆਦਾ ਵਰਜਸ਼ ਕਰਾਉਂਦੀ ਸੀ ਕਿ ਬੱਚੀ ਦੇ ਗੋਢੇ ਗਿੱਟੇ ਵੀ ਖ਼ਤਰੇ ਵਿਚ ਪੈ ਗਏ। ਉਹ ਉਸ ਤੋਂ ਰੋਜ਼ਾਨਾ 3000 ਵਾਰ ਰੱਸੀ ਟਪਵਾਉਂਦੀ ਸੀ। ਹਾਂਗਝੌਓ ਦੀ ਰਹਿਣ ਵਾਲੀ ਇੱਕ 13 ਸਾਲਾ ਲੜਕੀ ਨੂੰ ਉਸਦੀ ਮਾਂ ਨੇ ਉਦੋਂ ਤੱਕ ਰੱਸੀ ਟੱਪਣ ਲਈ ਮਜਬੂਰ ਕੀਤਾ ਜਦੋਂ ਤੱਕ ਉਸਦੇ ਗੋਡੇ ਜਵਾਬ ਨਹੀਂ ਦੇ ਗਏ। ਲੜਕੀ ਨੇ ਆਪਣੀ ਮਾਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਜੋੜਾਂ ਵਿੱਚ ਦਰਦ ਹੋ ਰਿਹਾ ਹੈ ਪਰ ਮਾਂ ਦੇ ਦਿਮਾਗ਼ ’ਤੇ ਉਸ ਦਾ ਕੱਦ ਵਧਾਉਣ ਦਾ ਭੂਤ ਸਵਾਰ ਸੀ ਅਤੇ ਉਹ ਬੇਟੀ ਦੀ ਗੱਲ ਨੂੰ ਬਹਾਨਾ ਸਮਝਦੀ ਰਹੀ।
ਚੀਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, 13 ਸਾਲਾ ਲੜਕੀ ਨੂੰ ਉਸਦੀ ਮਾਂ ਹਰ ਰੋਜ਼ 3000 ਵਾਰ ਰੱਸੀ ਟੱਪਣ ਲਈ ਕਹਿੰਦੀ ਸੀ, ਤਾਂ ਜੋ ਉਸਦੀ ਲੰਬਾਈ ਵਧ ਸਕੇ। ਇਸ ਦੌਰਾਨ ਲੜਕੀ ਨੇ ਮਾਂ ਨੂੰ ਗੋਡਿਆਂ ਦੇ ਦਰਦ ਦੀ ਸ਼ਿਕਾਇਤ ਕੀਤੀ ਪਰ ਮਾਂ ਨੇ ਇਸ ਨੂੰ ਲੜਕੀ ਦਾ ਆਲਸੀ ਵਿਵਹਾਰ ਸਮਝਿਆ ਅਤੇ ਅਪਣੀ ਕਸਰਤ ਦਾ ਸ਼ਡਿਊਲ ਜਾਰੀ ਰਖਿਆ। ਯੁਆਨਯੁਆਨ ਨਾਂ ਦੀ ਇਸ ਲੜਕੀ ਦੀ ਲੰਬਾਈ 1.58 ਮੀਟਰ ਸੀ ਅਤੇ ਉਸਦਾ ਭਾਰ ਲਗਭਗ 120 ਕਿਲੋਗ੍ਰਾਮ ਸੀ। ਅਜਿਹੀ ਸਥਿਤੀ ਵਿੱਚ, ਮਾਂ ਰੋਜ਼ਾਨਾ ਕਸਰਤ ਕਰ ਕੇ ਉਸਦਾ ਵਧਿਆ ਹੋਇਆ ਭਾਰ ਘਟਾਉਣ ਅਤੇ ਉਚਾਈ ਵਧਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਲਈ ਮਾਂ ਨੇ ਕਿਸੇ ਡਾਕਟਰ ਨਾਲ ਸਲਾਹ ਨਹੀਂ ਕੀਤੀ ਬਲਕਿ ਸੁਣੀਆਂ ਸੁਣਾਈਆਂ ਗੱਲਾਂ ’ਤੇ ਵਿਸ਼ਵਾਸ ਕਰਨ ਤੋਂ ਬਾਅਦ ਧੀ ਦੀ ਕਸਰਤ ਦਾ ਸ਼ਡਿਊਲ ਬਣਾਇਆ। ਪਹਿਲਾਂ ਉਹ ਉਸਨੂੰ 1000 ਵਾਰ ਰੱਸੀ ਟੱਪਣ ਲਈ ਕਹਿੰਦੀ ਸੀ ਪਰ ਜਿਵੇਂ ਕਿ ਉਸਨੂੰ ਲਗਦਾ ਸੀ ਕਿ ਸਮਾਂ ਲੰਘਦਾ ਜਾ ਰਿਹੈ ਤਾਂ ਮਾਂ ਨੇ ਇਸਨੂੰ 3000 ਸਕਿਪਿੰਗ ਵਿਚ ਬਦਲ ਦਿਤਾ।
3 ਮਹੀਨਿਆਂ ਤਕ ਲੜਕੀ ਅਪਣੀ ਮਾਂ ਦੇ ਇਸ ਤਸ਼ੱਦਦ ਨੂੰ ਬਰਦਾਸ਼ਤ ਕਰਦੀ ਰਹੀ। ਇਸ ਤੋਂ ਬਾਅਦ, ਯੁਆਨਯੁਆਨ ਨੇ ਅਪਣੀ ਮਾਂ ਨੂੰ ਆਪਣੇ ਗੋਢਿਆਂ ਦੇ ਦਰਦ ਬਾਰੇ ਦਸਿਆ। ਜਦੋਂ ਮਾਂ ਉਸਨੂੰ ਡਾਕਟਰ ਕੋਲ ਲੈ ਗਈ ਤਾਂ ਉਸਨੇ ਦਸਿਆ ਕਿ ਲੜਕੀ ਨੂੰ ਟ੍ਰੈਕਸ਼ਨ ਐਪੀਫਾਇਸਾਈਟਸ ਹੋ ਗਿਆ ਹੈ। ਬੱਚੀ ਦੇ ਚੈੱਕਅਪ ਤੋਂ ਬਾਅਦ ਡਾਕਟਰ ਨੇ ਦਸਿਆ ਕਿ ਜ਼ਿਆਦਾ ਕਸਰਤ ਬੱਚਿਆਂ ਲਈ ਨੁਕਸਾਨਦਾਇਕ ਹੋ ਸਕਦੀ ਹੈ। ਭਾਰ ਘਟਾਉਣ ਦੇ ਹੋਰ ਤਰੀਕਿਆਂ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਰੱਸੀ ਟੱਪਣਾ ਵੱਡੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸੇ ਤਰ੍ਹਾਂ ਦੀ ਸਮੱਸਿਆ ਪਹਿਲਾਂ ਚੀਨ ਵਿਚ ਵੀ ਇਕ 10 ਸਾਲ ਦੇ ਲੜਕੇ ਨਾਲ ਹੋਈ ਸੀ, ਜਿਸਨੇ ਗਿੱਟਿਆਂ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ। ਡਾਕਟਰ ਸਪੱਸ਼ਟ ਕਹਿੰਦੇ ਹਨ ਕਿ ਬੱਚਿਆਂ ਦੀ ਕਸਰਤ ਦੇ ਨਾਲ -ਨਾਲ ਉਨ੍ਹਾਂ ਦੀ ਨੀਂਦ, ਪੋਸ਼ਣ, ਮੂਡ ਅਤੇ ਵਿਰਾਸਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।

 

Have something to say? Post your comment

 
 
 
 
 
Subscribe