ਬੀਜਿੰਗ : ਲੋਕਾਂ ਨੂੰ ਅਗ਼ਵਾ, ਲੁੱਟਖੋਹ ਅਤੇ ਕਤਲ ਦੀਆਂ ਵਾਰਦਾਤਾਂ ਵਿਚ ਸ਼ਾਮਲ ਇੱਕ ਚੀਨੀ ਔਰਤ ਨੂੰ ਉਥੋਂ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਇਹ ਸਾਰੀਆਂ ਵਾਰਦਾਤਾਂ 1996 ਤੋਂ ਲੈ ਕੇ 1999 ਵਿਚ ਵਾਪਰੀਆਂ ਸਨ। ਇਸ ਲਾਓ ਰੋਂਗਜੀ ਨਾਂ ਦੀ ਮਹਿਲਾ ਨੇ ਵੱਖ ਵੱਖ ਸੂਬਿਆਂ ਵਿਚ ਅਗ਼ਵਾ, ਲੁੱਟ ਅਤੇ ਹੱਤਿਆ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਹ 7 ਲੋਕਾਂ ਦੇ ਕਤਲ ਕਰਨ ਦੀ ਵਾਰਦਾਤ ਵਿਚ ਸ਼ਾਮਲ ਸੀ। ਲਾਓ ਨੂੰ ਨਵੰਬਰ 2019 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਅਪਣਾ ਨਾਂ ਬਦਲ ਬਦਲ ਕੇ ਲਗਭਗ 20 ਸਾਲਾਂ ਤੱਕ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਦੀ ਰਹੀ। ਅਦਾਲਤ ਨੇ ਉਸ ਦੀ ਸਾਰੀ ਜਾਇਦਾਦ ਜ਼ਬਤ ਕਰਨ ਦਾ ਵੀ ਆਦੇਸ਼ ਦਿੱਤਾ ਹੈ। ਕੋਰਟ ਦਾ ਫੈਸਲਾ ਸੁਣਦੇ ਹੀ ਉਹ ਅਦਾਲਤ ਵਿਚ ਰੋਣ ਲੱਗੀ। ਬਾਅਦ ਵਿਚ ਉਸ ਨੇ ਕਿਹਾ ਕਿ ਉਹ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰੇਗੀ। ਮਿਲੀ ਜਾਣਕਾਰੀ ਅਨੁਸਾਰ ਸਾਲ 1996 ਤੋਂ 1999 ਦੇ ਦੌਰਾਨ ਉਹ ਅਪਣੇ ਦੋਸਤ ਝੀਇੰਗ ਦੇ ਨਾਲ ਨੰਚਾਂਗ ਸ਼ਹਿਰ ਵਿਚ ਚਾਰ ਅਗਵਾ, ਲੁੱਟਖੋਹ ਅਤੇ ਝਿਸਾਂਗਸੀ, ਝੇਜਿਆਂਗ, ਜਿਆਂਗਸੂ ਅਤੇ ਅਨਹੁਈ ਸੂਬਿਆਂ ਵਿਚ ਕਈ ਹੱਤਿਆ ਦੀਆਂ ਵਾਰਦਾਤਾਂ ਵਿਚ ਸ਼ਾਮਲ ਸੀ। ਉਹ ਪੈਸੇ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੀ ਸੀ। ਇਸ ਔਰਤ ਨੂੰ 1999 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਫਾ ਦੇ ਫੜੇ ਜਾਣ ਤੋਂ ਬਾਅਦ ਉਹ ਫ਼ਰਾਰ ਹੋ ਗਈ ਅਤੇ ਗ੍ਰਿਫਤਾਰੀ ਤੋਂ ਬਚਣ ਦੇ ਲਈ ਪੁਲਿਸ ਨੂੰ ਕਈ ਸਾਲਾਂ ਤੱਕ ਧੋਖਾ ਦਿੰਦੀ ਰਹੀ। ਆਖਰ ਉਸ ਨੂੰ 20 ਸਾਲ ਬਾਅਦ ਝਿਯਾਮੇਨ ਤੋਂ ਗ੍ਰਿਫਤਾਰ ਕੀਤਾ ਗਿਆ। ਫੜੇ ਜਾਣ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ। ਅਦਾਲਤ ਨੇ ਫਾ ਨੂੰ ਸਾਰੀ ਘਟਨਾਵਾਂ ਲਈ ਜ਼ਿੰਮੇਵਾਰ ਦੱਸਿਆ ਅਤੇ ਫ਼ਾਂਸੀ ਦੀ ਸਜ਼ਾ ਸੁਣਾਈ ਹੈ।