ਪਟਿਆਲਾ : ਜ਼ਿਲ੍ਹਾ ਪਟਿਆਲਾ ਵਿੱਚ ਪੈਂਦੇ ਪਿੰਡ ਮਾਲੋ ਮਾਜਰਾ ਵਿਖੇ ਜ਼ਮੀਨੀ ਵਿਵਾਦ ਐਨਾ ਕੁ ਵੱਧ ਗਿਆ ਕਿ ਗੋਲੀਆਂ ਚੱਲ ਗਈਆਂ। ਦਰਅਸਲ ਇਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਸਕੇ ਭਰਾਵਾਂ ਵੱਲੋਂ ਆਪਣੀਆਂ ਹੀ ਭੈਣਾਂ ’ਤੇ ਗੋਲੀਆਂ ਚਲਾ ਦਿਤੀਆਂ ਗਈਆਂ। ਇਸ ਗੋਲੀਬਾਰੀ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਜ਼ਖ਼ਮੀ ਜ਼ਰੂਰ ਹੋ ਗਈਆਂ। ਮਾਮਲੇ ਨੂੰ ਲੈ ਕੇ ਥਾਣਾ ਪਸਿਆਣਾ ਦੀ ਪੁਲਿਸ ਅਤੇ ਐੱਸ ਪੀ ਪਲਵਿੰਦਰ ਚੀਮਾ ਮੌਕੇ ’ਤੇ ਪਹੁੰਚੇ ਜਿੱਥੇ ਉਨ੍ਹਾਂ ਮੌਕੇ ਦਾ ਜਾਇਜ਼ਾ ਲੈਂਦਿਆ ਇਸ ਫ਼ਾਇਰਿੰਗ ਵਿੱਚ ਜ਼ਖ਼ਮੀ ਹੋਈਆਂ ਦੋਵੇਂ ਭੈਣਾਂ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਭਰਾਵਾਂ ਵਿਰੁਧ ਮਾਮਲਾ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ। ਫਾਇਰਿੰਗ ਵਿੱਚ ਜ਼ਖ਼ਮੀ ਹੋਈ ਪੀੜਤ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਵੱਲੋਂ ਆਪਣੇ ਦੋਵੇਂ ਮੁੰਡਿਆਂ ਸਮੇਤ ਉਨ੍ਹਾਂ ਦੇ ਨਾਂ ਵੀ ਚਾਰ ਚਾਰ ਕਿੱਲੇ ਪੈਲੀ ਲਵਾਈ ਸੀ ਪਰ ਹੁਣ ਉਨ੍ਹਾਂ ਦੇ ਭਰਾ ਉਨ੍ਹਾਂ ਨੂੰ ਇਹ ਜ਼ਮੀਨ ਵਾਪਸ ਦੇਣ ਲਈ ਕਹਿ ਰਹੀ ਸੀ, ਜਿਸ ਨੂੰ ਲੈ ਕੇ ਪਹਿਲਾਂ ਵੀ ਉਨ੍ਹਾਂ ’ਤੇ ਕਈ ਹਮਲੇ ਉਨ੍ਹਾਂ ਦੇ ਭਰਾਵਾਂ ਵੱਲੋਂ ਕੀਤੇ ਹਨ। ਬੀਤੀ ਰਾਤ ਦੋ ਵਜੇ ਦੇ ਕਰੀਬ ਉਨ੍ਹਾਂ ਦੇ ਭਰਾ ਰਿਵਾਲਵਰ ਲੈ ਕੇ ਉਨ੍ਹਾਂ ਦੇ ਘਰ ਆ ਗਏ ਤੇ ਜ਼ਮੀਨ ਵਾਪਸ ਦੇਣ ਲਈ ਕਹਿਣ ਲੱਗੇ ਅਤੇ ਜਦੋਂ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਉਨ੍ਹਾਂ ਉਤੇ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ ਜਿਸ ਵਿਚ ਉਹ ਵਾਲ-ਵਾਲ ਬਚ ਗਈਆਂ ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ’ਤੇ ਹਮਲਾ ਕਰਨ ਵਾਲੇ ਦੋਵੇਂ ਭਰਾਵਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।