Friday, November 22, 2024
 

ਪੰਜਾਬ

ਸੱਪ ਨੇ ਡੰਗ ਲਿਆ, ਦੇਸੀ ਇਲਾਜ ਦੇ ਚੱਕਰ ਵਿਚ ਗਵਾਈ ਗੱਭਰੂ ਦੀ ਜਾਨ

September 10, 2021 04:14 PM

ਅਮਰਗੜ੍ਹ : ਸੱਪ ਦੇ ਡੰਗਣ ਕਾਰਨ ਇਕ 23 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਲਾਂਗੜੀਆਂ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪਰਿਵਾਰ ਦੇ ਘਰ ਵਿੱਚ ਫ਼ਰਸ਼ ਪਾਉਣ ਦਾ ਕੰਮ ਚੱਲ ਰਿਹਾ ਸੀ। ਉਥੇ ਹੀ ਬਾਜੀਗਰ ਬਸਤੀ ਵਿਚ ਰਹਿਣ ਵਾਲਾ 23 ਸਾਲਾ ਸਿਕੰਦਰ ਸਿੰਘ ਫਰਸ਼ ਪਾਉਣ ਵਾਸਤੇ ਪਿੰਡ ਵਿਚੋਂ ਕਿਸੇ ਦੇ ਘਰ ਤੋਂ ਰੋੜੀ ਲੈਣ ਗਿਆ ਹੋਇਆ ਸੀ। ਜਿਸ ਸਮੇਂ ਸਿਕੰਦਰ ਸਿੰਘ ਵੱਲੋਂ ਰੋੜੀ ਦੀ ਟਰਾਲੀ ਭਰੀ ਜਾ ਰਹੀ ਸੀ ਤਾਂ, ਉਸ ਸਮੇਂ ਹੀ ਇਕ ਜ਼ਹਿਰੀਲੇ ਸੱਪ ਵੱਲੋਂ ਉਸ ਨੂੰ ਡੰਗ ਲਿਆ ਗਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਪਿੰਡ ਪੁੰਨਾਵਾਲ ਵਿਖੇ ਦੇਸੀ ਇਲਾਜ ਕਰਵਾਉਣ ਲਈ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਵਾਪਸ ਪਿੰਡ ਲਿਆਉਣ ’ਤੇ ਰਾਤ ਸਮੇਂ ਹਾਲਤ ਗੰਭੀਰ ਹੋਣ ਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਤੜਕੇ 3 ਵਜੇ ਦੇ ਕਰੀਬ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸਦੀ ਸਥਿਤੀ ਨੂੰ ਦੇਖਦੇ ਹੋਏ ਕੁਝ ਸਮੇਂ ਬਾਅਦ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਈ ਰੈਫ਼ਰ ਕਰ ਦਿਤਾ ਗਿਆ। ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਚੰਡੀਗੜ੍ਹ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਸਿਕੰਦਰ ਸਿੰਘ ਦੀ ਮੌਤ ਹੋ ਗਈ। ਇਹ ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਵਿੱਚ ਪਿੱਛੇ ਦਾਦੀ, ਪਤਨੀ 2 ਨਿੱਕੇ ਬੱਚੇ ਅਤੇ ਛੋਟੇ ਭਰਾ ਭਰਜਾਈ ਨੂੰ ਛੱਡ ਗਿਆ ਹੈ। ਇਸ ਨੌਜਵਾਨ ਦੀ ਅਚਾਨਕ ਮੌਤ ਹੋਣ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

 

Have something to say? Post your comment

 
 
 
 
 
Subscribe