ਅਮੇਠੀ : ਅਮੇਠੀ ਜ਼ਿਲ੍ਹੇ ਦੇ ਪੀਪਰਪੁਰ ਥਾਣਾ ਖੇਤਰ ਦੇ ਪ੍ਰਯਾਗਰਾਜ-ਅਯੁੱਧਿਆ ਰਾਜ ਮਾਰਗ ’ਤੇ ਦੁਰਗਾ ਪੁਰ ਦੇ ਕੋਲ ਇੱਕ ਕਾਰ ਵਿਚ ਅੱਗ ਲੱਗਣ ਕਾਰਨ ਬੱਚੀ ਸਣੇ 9 ਔਰਤਾਂ ਝੁਲਸ ਗਈਆਂ, ਸਾਰੇ ਸੁਲਤਾਨਪੁਰ ਦਰਗਾਹ ਤੋਂ ਪਰਤ ਰਹੇ ਸੀ, ਇਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ।
ਅਮੇਠੀ ਦੇ ਪੁਲਿਸ ਅਧਿਕਾਰੀ ਅਰਪਿਤ ਕਪੂਰ ਨੇ ਦੱਸਿਆ ਕਿ ਵੀਰਵਾਰ ਰਾਤ ਥਾਣਾ ਖੇਤਰ ਦੇ ਦੁਰਗਾਪੁਰ ਸਥਿਤ ਪੈਟਰੋਲ ਪੰਪ ਦੇ ਕੋਲ ਉਸ ਸਮੇਂ ਵੱਡਾ ਹਾਦਸਾ ਹੋਇਆ ਜਦ ਪੈਟਰੋਲ ਭਰਵਾ ਕੇ ਜਾ ਰਹੀ ਮਾਰੂਤੀ ਵੈਨ ਵਿਚ ਅੱਗ ਲੱਗ ਗਈ। ਹਾਦਸੇ ਵਿਚ ਵੈਨ ਸਵਾਰ ਬੱਚੀ ਸਣੇ 9 ਲੋਕ ਝੁਲਸ ਗਏ। ਸਾਰੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਸੁਲਤਾਨਪੁਰ ਲਿਜਾਇਆ ਗਿਆ।
ਜਿੱਥੇ ਬੱਚੀ ਅਤੇ ਉਸ ਦੀ ਮਾਂ ਦੀ ਹਾਲਤ ਗੰਭੀਰ ਹੈ। ਡਾਕਟਰਾਂ ਨੇ ਦੋਵਾਂ ਨੂੰ ਟਰਾਮਾ ਸੈਂਟਰ ਲਖਨਊ ਰੈਫਰ ਕੀਤਾ ਹੈ ਬਾਕੀ ਹੋਰ ਦਾ ਇਲਾਜ ਕੀਤਾ ਜਾ ਰਿਹਾ ਹੈ। ਸੰਗਰਾਮਪੁਰ ਥਾਣਾਖੇਤਰ ਦੇ ਚੰਡਰੀਆ ਪਿੰਡ ਨਿਵਾਸੀ ਪੀੜਤਾ ਸਕੀਨਾ ਨੇ ਦੱਸਿਆ ਕਿ ਵੈਨ ਰਾਹੀਂ ਪਿੰਡ ਦੀ 9 ਔਰਤਾਂ ਇੱਕ ਬੱਚੀ ਸੁਲਤਾਨਪੁਰ ਦੀ ਦਰਗਾਹ ’ਤੇ ਜਿਆਰਤ ਲਈ ਗਈ ਸੀ, ਰਾਤ ਨੂੰ ਵਾਪਸ ਮੋੜਦੇ ਸਮੇਂ ਇਹ ਹਾਦਸਾ ਹੋਇਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਵੈਨ ਵਿਚ ਸੀਐਨਜੀ ਕਿੱਟ ਲੱਗੀ ਸੀ, ਸ਼ਾਰਟ ਸਰਕਟ ਹੋਣ ਕਾਰਨ ਕਾਰ ਵਿਚ ਅੱਗ ਲੱਗ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹਰ ਲਖਨਊ ਰੈਫਰ ਕੀਤਾ ਹੈ , ਬਾਕੀ ਹੋਰ ਦਾ ਇਲਾਜ ਕੀਤਾ ਜਾ ਰਿਹਾ ਹੈ। ਸੰਗਰਾਮਪੁਰ ਥਾਣਾਖੇਤਰ ਦੇ ਚੰਡਰੀਆ ਪਿੰਡ ਨਿਵਾਸੀ ਪੀੜਤਾ ਸਕੀਨਾ ਨੇ ਦੱਸਿਆ ਕਿ ਵੈਨ ਰਾਹੀਂ ਪਿੰਡ ਦੀ 9 ਔਰਤਾਂ ਇੱਕ ਬੱਚੀ ਸੁਲਤਾਨਪੁਰ ਦੀ ਦਰਗਾਹ ’ਤੇ ਜਿਆਰਤ ਲਈ ਗਈ ਸੀ, ਰਾਤ ਨੂੰ ਵਾਪਸ ਮੋੜਦੇ ਸਮੇਂ ਇਹ ਹਾਦਸਾ ਹੋਇਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਵੈਨ ਵਿਚ ਸੀਐਨਜੀ ਕਿੱਟ ਲੱਗੀ ਸੀ, ਸ਼ਾਰਟ ਸਰਕਟ ਹੋਣ ਕਾਰਨ ਕਾਰ ਵਿਚ ਅੱਗ ਲੱਗ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।