ਟੋਕੀਓ : ਪੀ 4 ਮਿਕਸਡ 50 ਮੀਟਰ ਪਿਸਟਲ ਐਸਐਚ 1 ਸ਼ੂਟਿੰਗ ਵਿੱਚ ਮਨੀਸ਼ ਨਰਵਾਲ ਨੇ ਸੋਨ ਤਮਗਾ ਅਤੇ ਸਿੰਘਰਾਜ ਨੇ ਚਾਂਦੀ ਦਾ ਤਗਮਾ ਫੁੰਡਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਸ਼ ਨਰਵਾਲ ਤੇ ਸਿੰਘਰਾਜ ਅਧਨਾ ਨੂੰ ਟੋਕੀਓ ਪੈਰਾਲੰਪਿਕਸ ਵਿੱਚ ਸੋਨੇ ਅਤੇ ਚਾਂਦੀ ਦਾ ਤਮਗਾ ਜਿੱਤਣ ‘ਤੇ ਵਧਾਈ ਦਿੱਤੀ ਹੈ। ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਉਨ੍ਹਾਂ ਦੀ ਇਸ ਉਪਲੱਬਧੀ ਤੋਂ ਖੁਸ਼ ਹੈ। ਦੋਵਾਂ ਨੂੰ ਵਧਾਈ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ। ਦੱਸ ਦਈਏ ਕਿ ਟੋਕੀਓ ਪੈਰਾਲੰਪਿਕਸ ਵਿੱਚ ਦੇਸ਼ ਦਾ ਨਾਂ ਰੁਸ਼ਨਾਉਣ ਵਾਲੇ ਖਿਡਾਰੀਆਂ ਨੂੰ ਹਰਿਆਣਾ ਸਰਕਾਰ ਨੇ ਸ਼ੂਟਿੰਗ ਪੀ 4 ਮਿਕਸਡ 50 ਮੀਟਰ ਪਿਸਟਲ ਐਸਐਚ 1 ਵਿੱਚ ਸੋਨ ਤਗਮਾ ਜੇਤੂ ਮਨੀਸ਼ ਨਰਵਾਲ ਲਈ 6 ਕਰੋੜ ਰੁਪਏ ਅਤੇ ਚਾਂਦੀ ਦਾ ਤਗਮਾ ਜੇਤੂ ਸਿੰਘਰਾਜ ਅਧਾਨਾ ਲਈ 4 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ।
ਹੋਰ ਖਾਸ ਖ਼ਬਰਾਂ ਲਈ ਇਥੇ ਕਲਿਕ ਕਰੋ