ਸਿਡਨੀ : ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖੇਤੀਬਾਡ਼ੀ ਕਾਨੂੰਨਾਂ ਦੇ ਚਰਚੇ ਹਨ ਤੇ ਹੁਣ ਇਸੇ ਖੇਤੀ ਦੇ ਕਿਤੇ ਕਾਰਨ ਵਿਦੇਸ਼ਾਂ ਦੇ ਵੀਜ਼ੇ ਲੱਗਣੇ ਤੇਜ਼ੀ ਨਾਲ ਸ਼ੁਰੂ ਹੋ ਚੁੱਕੇ ਨੇ । ਦਰਅਸਲ ਆਸਟ੍ਰੇਲੀਆ ਵਿਚ ਵੀਜ਼ੇ ਨੂੰ ਲੈ ਕੇ ਇਕ ਵੱਡਾ ਐਲਾਨ ਹੋਇਆ। ਆਸਟ੍ਰੇਲੀਆ ਨੇ ਪ੍ਰਵਾਸੀ ਮਜਦੂਰਾਂ ਲਈ ਖੇਤੀਬਾੜੀ ਵੀਜ਼ਾ ਸ਼ੁਰੂ ਕੀਤਾ ਹੈ ਜੋ ਕਿ ਸਤੰਬਰ ਦੇ ਅੰਤ ਤੱਕ ਲਾਗੂ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਨੌਜਵਾਨਾਂ ਦਾ ਰੁਝਾਨ ਲਗਾਤਾਰ ਹੀ ਵਿਦੇਸ਼ੀ ਧਰਤੀ ਵੱਲ ਵਧ ਰਿਹਾ ਹੈ। ਹੁਣ ਜਿਹੜੇ ਪੰਜਾਬ ਦੇ ਨੌਜਵਾਨ ਖੇਤੀਬਾੜੀ ਦੇ ਕਿੱਤੇ ਦੇ ਨਾਲ ਸਬੰਧਤ ਨੇ ਉਨ੍ਹਾਂ ਲਈ ਆਸਟ੍ਰੇਲੀਆ ਦਾ ਵੀਜ਼ਾ ਮਿਲਣਾ ਕਾਫੀ ਆਸਾਨ ਹੋ ਜਾਵੇਗਾ । ਕਿਉਂ ਕਿ ਆਸਟ੍ਰੇਲੀਆ ਨੇ ਪ੍ਰਵਾਸੀ ਮਜਦੂਰਾਂ ਲਈ ਨਵਾਂ ਖੇਤੀਬਾੜੀ ਵੀਜ਼ਾ ਸ਼ੁਰੂ ਕੀਤਾ ਹੈ । ਨਾਲ ਹੀ ਵਿਦੇਸ਼ੀ ਕਾਮਿਆਂ ਨੂੰ ਆਸਟ੍ਰੇਲੀਆਈ ਖੇਤਾਂ ਅਤੇ ਹੋਰ ਖੇਤੀਬਾੜੀ ਖੇਤਰਾਂ ਵਿੱਚ ਕੰਮ ਕਰਨ ਦੀ ਆਗਿਆ ਦੇਵੇਗਾ। । ਆਸਟ੍ਰੇਲੀਆ ਸਰਕਾਰ ਨੇ ਵੀਜ਼ਾ ਦੀ ਘੋਸਣਾ ਕਰਦਿਆਂ ਕਿਹਾ ਕਿ ਇਹ ਦੁਵੱਲੇ ਸਮਝੌਤਿਆਂ ਰਾਹੀਂ ਗੱਲਬਾਤ ਕਰਨ ਵਾਲੇ ਕਈ ਦੇਸਾਂ ਦੇ ਬਿਨੈਕਾਰਾਂ ਲਈ ਖੁੱਲ੍ਹਾ ਰਹੇਗਾ ਤੇ ਅਗਲੇ ਤਿੰਨ ਸਾਲਾਂ ਵਿੱਚ ਵੀਜਾ ਦੇ ਸੰਚਾਲਿਤ ਹੋਣ ਦੇ ਬਾਅਦ ਪੂਰੀਆਂ ਸਥਿਤੀਆਂ ਵਿਕਸਿਤ ਅਤੇ ਲਾਗੂ ਕੀਤੀਆਂ ਜਾਣਗੀਆਂ। ਸੋ ਬਹੁਤ ਹੀ ਖੁਸ਼ੀ ਦੀ ਖਬਰ ਹੈ ਪ੍ਰਵਾਸੀ ਕਾਮਿਆਂ ਲਈ ਨਵਾਂ ਖੇਤੀਬਾੜੀ ਵੀਜ਼ਾ ਸ਼ੁਰੂ ਕੀਤਾ ਜਾ ਰਿਹਾ ਹੈ ।