Monday, November 25, 2024
 
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਨਵੰਬਰ 2024)IPL ਨਿਲਾਮੀ 2025 : ਪੰਜਾਬ ਕਿੰਗਜ਼ ਨੇ ਅਰਸ਼ਦੀਪ-ਯੁਜਵੇਂਦਰ ਨੂੰ 18-18 ਕਰੋੜ 'ਚ ਖਰੀਦਿਆIPL ਨਿਲਾਮੀ 2025 : IPL ਇਤਿਹਾਸ ਦਾ ਸਭ ਤੋਂ ਮਹਿੰਗਾ ਸਪਿਨਰ ਬਣਿਆ ਇਹ ਖਿਡਾਰੀਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਫਿਰ ਸ਼ੇਅਰ ਕੀਤੀ ਇੱਕ ਗੁਪਤ ਪੋਸਟਕੀ ਤੁਸੀਂ ਵਿਟਾਮਿਨ ਬੀ12 ਦੀ ਕਮੀ ਦੇ ਸ਼ਿਕਾਰ ਹੋ ? 21 ਦਿਨਾਂ ਲਈ ਹਰ ਰੋਜ਼ ਸੂਪ ਪੀਓगौतम अडानी, भतीजे सागर अडानी को रिश्वत मामले में अमेरिकी एसईसी ने तलब किया: 'अगर आप जवाब देने में विफल रहे...'यूपी के संभल में मस्जिद के सर्वेक्षण को लेकर हुई झड़प में 3 की मौतਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਦੇਸ਼ ਵਾਸੀਆਂ ਨੂੰ NCC ਦਿਵਸ 'ਤੇ ਸ਼ੁਭਕਾਮਨਾਵਾਂ ਦਿੱਤੀਆਂਆਂਧਰਾ ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ, ਆਟੋ ਰਿਕਸ਼ਾ ਨਾਲ ਬੱਸ ਦੀ ਟੱਕਰਨਵਜੋਤ ਸਿੱਧੂ ਦੇ ਕੈਂਸਰ ਦੇ ਇਲਾਜ ਦੇ ਦਾਅਵੇ 'ਤੇ ਵਿਵਾਦ

ਰਾਸ਼ਟਰੀ

ਇਤਿਹਾਸਕ ਫੈਸਲਾ : ਫੌਜ ਦੀਆਂ ਪੰਜ ਮਹਿਲਾ ਅਫਸਰਾਂ ਨੂੰ ਕਰਨਲ ਰੈਂਕ 'ਤੇ ਤਰੱਕੀ

August 23, 2021 07:29 PM

ਨਵੀਂ ਦਿੱਲੀ : ਫੌਜ ਦੀਆਂ ਪੰਜ ਮਹਿਲਾ ਅਫਸਰਾਂ ਨੂੰ ਕਰਨਲ ਰੈਂਕ ‘ਤੇ ਤਰੱਕੀ ਦੇਣ ਨੂੰ ਮੰਜੂਰੀ ਮਿਲੀ ਹੈ। ਇਹ ਆਪਣੇ ਅੱਪ ਵਿੱਚ ਇਤਿਹਾਸਕ ਫੈਸਲਾ ਹੈ। ਦੱਸ ਦਈਏ ਕਿ ਭਾਰਤੀ ਫੌਜ ਦੇ ਸਲੈਕਸ਼ਨ ਬੋਰਡ ਨੇ 26 ਸਾਲ ਦੀ ਸੇਵਾ ਮੁਕੰਮਲ ਹੋਣ ‘ਤੇ ਪੰਜ ਮਹਿਲਾ ਅਫਸਰਾਂ ਨੂੰ ਕਰਨਲ (ਟਾਈਮ ਸਕੇਲ) ਰੈਂਕ ‘ਤੇ ਤਰੱਕੀ ਦੇਣ ਨੂੰ ਮੰਜੂਰੀ ਦੇ ਦਿੱਤੀ ਹੈ।ਮੰਤਰਾਲੇ ਨੇ ਦੱਸਿਆ ਕਿ ਕਰਨਲ (ਟਾਈਮ ਸਕੇਲ) ਰੈਂਕ ਦੇ ਲਈ ਚੁਣੀਆਂ ਗਈਆਂ ਪੰਜ ਮਹਿਲਾ ਅਫਸਰਾਂ ਵਿਚ ਕੋਰ ਆਫ ਸਿਗਨਲ ਤੋਂ ਲੈਫਟੀਨੈਂਟ ਕਰਨਲ ਸੰਗੀਤਾ ਸਰਦਾਨਾ, ਈਐਮਈ ਕੋਰ ਤੋਂ ਸੋਨੀਆ ਆਨੰਦ ਤੇ ਲੈਫਟੀਨੈਂਟ ਕਰਨਲ ਨਵਨੀਤ ਦੁੱਗਲ ਅਤੇ ਕੋਰ ਆਫ ਇੰਜੀਨੀਅਰਸ ਤੋਂ ਲੈਫਟੀਨੈਂਟ ਕਰਨਲ ਰੀਨੂੰ ਖੰਨਾ ਅਤੇ ਲੈਫਟੀਨੈਂਟ ਕਰਨਲ ਰਿਚਾ ਸਾਗਰ ਸ਼ਾਮਲ ਹਨ।ਪਹਿਲਾਂ ਹੋਰ ਕੌਰਪਸ ‘ਚ ਮਿਲਦਾ ਸੀ ਰੈਂਕਰੱਖਿਆ ਮੰਤਰਾਲੇ ਨੇ ਦੱਸਿਆ ਕਿ ਕੋਰ ਆਫ ਸਿਗਨਲ, ਕੋਰ ਆਫ ਇਲੈਕਟ੍ਰਾਨਿਕ ਐਂਡ ਮਕੈਨੀਕਲ ਇੰਜੀਨੀਅਰਸ ਅਤੇ ਕੌਰਪਸ ਆਫ ਇੰਜੀਨੀਅਰਸ ਦੇ ਨਾਲ ਸੇਵਾ ਨਿਭਾਅ ਰਹੀਆਂ ਮਹਿਲਾ ਅਫਸਰਾਂ ਦੇ ਲਈ ਪਹਿਲੀ ਵਾਰ ਕਰਨਲ ਰੈਂਕ ਨੂੰ ਮੰਜੂਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੇਨਾ ਮੈਡੀਕਲ ਕੋਰ, ਜੱਜ ਐਡਵੋਕੇਟ ਜਨਰਲ ਅਤੇ ਆਰਮੀ ਐਜੁਕੇਸ਼ਨ ਕੌਰਪਸ ਵਿੱਚ ਮਹਿਲਾ ਅਫਸਰਾਂ ਦੇ ਲਈ ਰੈਂਕ ‘ਤੇ ਤਰੱਕੀ ਲਾਗੂ ਸੀ।
ਦੋ ਮਹਿਲਾਵਾਂ ਲੜਾਕੂ ਪਾਇਲਟ ਦੀ ਲੈਣਗੀਆਂ ਸਿਖਲਾਈਜਿਕਰਯੋਗ ਹੈ ਕਿ ਫੌਜ ਦੀ ਦੋ ਮਹਿਲਾ ਅਫਸਰ ਲੜਾਕੂ ਪਾਇਲਟ ਦੇ ਤੌਰ ‘ਤੇ ਸਿਖਲਾਈ ਲੈਣਗੀਆਂ। ਭਾਰਤੀ ਫੌਜ ਦੇ ਜਿਆਦਾਤਰ ਕੋਰ ਵਿੱਚ ਮਹਿਲਾ ਅਫਸਰਾਂ ਦੇ ਲਈ ਤਰੱਕੀ ਦਾ ਵਿਸਥਾਰ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ। ਇਹ ਕਦਮ ਭਾਰਤੀ ਫੌਜ ਵਿੱਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਣ ਦੇ ਨਾਲ ਜੈਂਡਰ ਨਿਊਟ੍ਰਲ ਵੱਲ ਫੌਜ ਦੇ ਨਜਰੀਏ ਨੂੰ ਦਰਸਾਉਂਦਾ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

 
 
 
 
Subscribe